ਵੱਡੀ ਖ਼ਬਰ : ਅੱਜ ਨਵੇਂ ਸਸੰਦ ਭਵਨ ਸਾਹਮਣੇ ਪਹਿਲਵਾਨ ਕਰਨਗੇ ਮਹਾਪੰਚਾਇਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਜੰਤਰ- ਮੰਤਰ 'ਤੇ ਕਈ ਦਿਨਾਂ ਤੋਂ ਪਹਿਲਵਾਨਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉੱਥੇ ਹੀ ਹੁਣ ਪਹਿਲਵਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਅੱਜ ਨਵੇਂ ਸਸੰਦ ਭਵਨ ਸਾਹਮਣੇ ਮਹਿਲਾ ਮਹਾਪੰਚਾਇਤ ਕਾਰਵਾਈ ਜਾਵੇਗੀ ,ਹਾਲਾਂਕਿ ਦਿੱਲੀ ਪੁਲਿਸ ਵਲੋਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਪਹਿਲਵਾਨਾਂ ਨੇ ਕਿਹਾ ਕਿ ਕੁਝ ਵੀ ਹੋਵੇ… ਅਸੀਂ ਮਹਾਪੰਚਾਇਤ ਕਰਕੇ ਰਹਾਂਗੇ। ਦੱਸਿਆ ਜਾ ਰਿਹਾ ਹਰਿਆਣਾ 'ਚ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਪੁਲਿਸ ਨੇ ਕਈ ਕਿਸਾਨਾਂ ਨੂੰ ਆਪਣੇ ਹਿਰਾਸਤ 'ਚ ਲਿਆ । ਭਾਰਤੀ ਕੁਸ਼ਤੀ ਦੇ ਪ੍ਰਧਾਨ ਬ੍ਰਿਜ ਭੂਸ਼ਣ ਖ਼ਿਲਾਫ਼ ਪਹਿਲਵਾਨਾਂ ਦੇ ਸਮਰਥਨ 'ਚ ਪੰਜਾਬ ਤੋਂ ਦਿੱਲੀ ਜਾ ਰਿਹਾ ਮਹਿਲਾਵਾਂ ਦਾ 1 ਜਥਾ ਅੰਬਾਲਾ ਦੇ ਗੁਰੂਦੁਆਰਾ ਸਾਹਿਬ ਵਿੱਚ ਪਹੁੰਚਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਵੀ ਹਿਰਾਸਤ 'ਚ ਲੈ ਲਿਆ ।ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਨੇ ਕਿਹਾ ਕਿ ਪਤਾ ਨਹੀ ਸਰਕਾਰ ਕਿਉ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੂੰ ਬਚਾਉਣ 'ਚ ਲੱਗੀ ਹੈ।