ਵੱਡੀ ਖ਼ਬਰ : ਅਜਨਾਲਾ ਪੁਲਿਸ ਥਾਣੇ ‘ਚ ਵਾਪਰੀ ਘਟਨਾ ਨੂੰ ਲੈ ਕੇ ਮਜੀਠੀਆ ਦਾ ਵੱਡਾ ਬਿਆਨ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਅਜਨਾਲਾ ਪੁਲਿਸ ਥਾਣੇ 'ਚ ਵਾਪਰੀ ਘਟਨਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਬੀਤੀ ਦਿਨੀਂ ਜੋ ਕੁਝ ਅਜਨਾਲਾ ਵਿਖੇ ਵਾਪਰਿਆ , ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੇ DGP ਗੌਰਵ ਯਾਦਵ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਥਾਣੇ ਦਾ ਘਿਰਾਓ ਕਰਨ ਗਏ ਸਮਰਥਕਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਲੈ ਕੇ ਜਾਣ 'ਤੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ ।

ਉਨ੍ਹਾਂ ਨੇ ਕਿਹਾ ਇਹ ਬਹੁਤ ਨਿੰਦਣਯੋਗ ਹੈ। ਮਜੀਠੀਆ ਨੇ CM ਮਾਨ 'ਤੇ ਸਵਾਲ ਖੜ੍ਹੇ ਕਰਦੇ ਕਿਹਾ ਕਿ ਇੱਕ ਪਾਸੇ ਨਿਵੇਸ਼ ਨੂੰ ਲੈ ਕੇ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਅਜਨਾਲਾ 'ਚ ਇੱਕ ਵਿਅਕਤੀ ਦੀ ਰਿਹਾਈ ਲਈ ਪੁਲਿਸ ਥਾਣੇ ਦਾ ਘਿਰਾਓ ਕੀਤਾ ਜਾ ਰਿਹਾ ਹੈਂ । ਉਨ੍ਹਾਂ ਨੇ ਕਿਹਾ ਅਜਿਹੇ ਹਾਲਾਤ 'ਚ ਪੰਜਾਬ ਦੇ ਨਾਲ ਕੌਣ ਨਿਵੇਸ਼ ਕਰੇਗਾ । ਦੱਸ ਦਈਏ ਕਿ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਵਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਵੱਡੀ ਗਿਣਤੀ 'ਚ ਅਜਨਾਲਾ ਜਾਣਗੇ ਤੇ ਪੁਲਿਸ ਵਲੋਂ ਤੂਫ਼ਾਨ ਖ਼ਿਲਾਫ਼ ਕੀਤੇ ਪਰਚੇ ਦਾ ਵਿਰੋਧ ਕਰਨਗੇ ।