ਵੱਡੀ ਖ਼ਬਰ : ਦਿੱਲੀ ਮਹਿਲਾ ਕਮਿਸ਼ਨ ਸਵਾਤੀ ਨਾਲ ਹੋਈ ਬਦਸਲੂਕੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੀ ਮਹਿਲਾ ਕਮਿਸ਼ਨ ਸਵਾਤੀ ਮਾਲੀਵਾਲ ਨਾਲ ਛੇੜਛਾੜ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਇੱਕ ਗੱਡੀ ਵਿੱਚ ਵਿਅਕਤੀ ਨੇ ਨਸ਼ੇ ਦੀ ਹਾਲਤ 'ਚ ਸਵਾਤੀ ਨਾਲ ਬਦਸਲੂਕੀ ਕੀਤੀ ਹੈ। ਸਵਾਤੀ ਨੇ ਕਿਹਾ ਕਿ ਮੈ ਉਸ ਨੂੰ ਫੜਿਆ ਤਾਂ ਉਸ ਨੇ ਗੱਡੀ ਦੇ ਸ਼ੀਸ਼ੇ 'ਚ ਮੇਰਾ ਹੱਥ ਬੰਦ ਕਰਕੇ ਮੈਨੂੰ ਘੜੀਸਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ।

ਸਵਾਤੀ ਮਾਲੀਵਾਲ ਨੇ ਇਸ ਘਟਨਾ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ । ਉਨ੍ਹਾਂ ਨੇ ਕਿਹਾ ਦੇਰ ਰਾਤ ਮੈ ਦਿੱਲੀ 'ਚ ਮਹਿਲਾ ਸੁਰੱਖਿਆ ਦੇ ਹਾਲਤ ਦੇਖ ਜਾ ਰਹੀ ਸੀ ।ਇੱਕ ਗੱਡੀ ਵਿੱਚ ਸਵਾਰ ਵਿਅਕਤੀ ਨੇ ਨਸ਼ੇ ਦੀ ਹਾਲਤ 'ਚ ਮੇਰੇ ਨਾਲ ਛੇੜਛਾੜ ਕੀਤੀ ਤੇ ਜਦੋ ਮੈ ਵਿਰੋਧ ਕੀਤਾ ਤਾਂ ਉਸ ਦੇ ਸ਼ੀਸ਼ੇ 'ਚ ਮੇਰਾ ਹੱਥ ਬੰਦ ਕਰਕੇ ਮੈਨੂੰ ਘੜੀਸਿਆ । ਪਰਮਾਤਮਾ ਨੇ ਮੇਮੀ ਜਾਨ ਬਚਾਈ ਹੈ ।ਜੇਕਰ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਹੀ ਨਹੀਂ ਸੁਰੱਖਿਅਤ ਤਾਂ ਬਾਕੀ ਕੁੜੀਆਂ ਦਾ ਹਾਲ ਸੋਚ ਲਵੋ ।