ਵੱਡੀ ਖਬਰ : ਮੂਸੇਵਾਲਾ ਦਾ ਕੱਟੜ ਫੈਨ ਹੀ ਬੰਬੀਹਾ ਗੈਂਗ ਲਈ ਕਰਦਾ ਸੀ ਕੰਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਸਿੱਧੂ ਮੂਸੇਵਾਲਾ ਦਾ ਇਕ ਕੱਟੜ ਫੈਨ ਇੰਸਟਾਗ੍ਰਾਮ ਰਾਹੀਂ ਬੰਬੀਹਾ ਗੈਂਗ ਦੇ ਨਾਲ ਜੁੜਨ ਲਈ ਪਾਈ ਗਈ ਪੋਸਟ ਤੋਂ ਬਾਅਦ ਮਾਨਸਾ ਦਾ ਇਕ ਵਿਅਕਤੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਸ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਗਿਆ। ਗ੍ਰਿਫਤਾਰ ਨੌਜਵਾਨ ਦੀ ਪਛਾਣ ਸੁਖਜੀਤ ਦੇ ਰੂਪ ਵਿੱਚ ਹੋਈ ਹੈ। ਜਿਸ ਨੇ ਸੋਸ਼ਲ ਮੀਡਿਆ ਤੇ ਇਕ ਪੋਸਟ ਸਾਂਝੀ ਕੀਤੀ ਸੀ। ਜਿਸ ਵਿੱਚ ਉਸ ਨੇ ਆਪਣਾ ਮੋਬਾਈਲ ਨੰਬਰ ਦੇ ਕੇ ਨੌਜਵਾਨ ਮੁੰਡਿਆਂ ਨੂੰ ਬੰਬੀਹਾ ਗੈਂਗ ਨਾਲ ਕੁੱਦਣ ਲਈ ਬੋਲਦਾ ਸੀ। ਜਿਸ ਨੂੰ ਸਾਈਬਰ ਕ੍ਰਾਈਮ ਦੇ ਸਾਲ ਨੇ ਗ੍ਰਿਫਤਾਰ ਕਰ ਲਿਆ ਹੈ । ਫਿਲਹਾਲ ਪੁਲਿਸ ਨੇ ਪੋਸਟ ਵਾਲਾ ਫੋਨ ਕਾਬੂ ਕਰ ਲਿਆ ਹੈ। ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਸਿੱਧੂ ਮੂਸੇਵਾਲਾ ਦਾ ਫੈਨ ਹੈ । ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ।