Big News : Moosewala ਦੇ ਪਿਤਾ ਨੂੰ ਸਰਹੱਦ ਪਾਰੋਂ ਮਿਲੀ ਧਮਕੀ, “ਅਗਲਾ ਨੰਬਰ ਤੁਹਾਡਾ ਹੈ”

by jaskamal

ਨਿਊਜ਼ ਡੈਸਕ : ਮਰਹੂਮ ਪੰਜਾਬੀ ਗਾਇਕ Sidhu Moosewala ਦੇ ਪਿਤਾ Balkaur Signh ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। Moosewala ਦੇ ਪਿਤਾ Balkaur Signh ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਪਾਕਿਸਤਾਨ ’ਚੋਂ ਧਮਕੀ ਭਰੇ ਫੋਨ ਤੇ ਇੰਸਟਾਗ੍ਰਾਮ ’ਤੇ ਮੈਸੇਜ ਆ ਰਹੇ ਹਨ। ਇਨ੍ਹਾਂ ਮੈਸੇਜ ਤੇ ਕਾਲਜ਼ ’ਚ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ‘ਅਗਲਾ ਨੰਬਰ ਤੁਹਾਡਾ’ ਹੈ।

ਇਸ ਗੱਲ ਦਾ ਜ਼ਿਕਰ Moosewala ਦੇ ਪਿਤਾ ਨੇ ਅੱਜ ਉਦੋਂ ਕੀਤਾ, ਜਦੋਂ ਉਹ ਅੰਮ੍ਰਿਤਸਰ ’ਚ ਮਾਰੇ ਗਏ ਸ਼ਾਰਪ ਸ਼ੂਟਰਾਂ ਦੀ ਡੈੱਡ ਬਾਡੀ ਦੀ ਸ਼ਨਾਖਤ ਕਰਨ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਜਿੰਨੀ ਦੇਰ ਤਕ ਉਨ੍ਹਾਂ ਦੇ ਪੁੱਤ ਦੇ ਕਾਤਲ ਫੜੇ ਨਹੀਂ ਜਾਂਦੇ, ਓਨਾ ਚਿਰ ਉਹ ਟਿਕ ਕੇ ਨਹੀਂ ਬੈਠਣਗੇ।

More News

NRI Post
..
NRI Post
..
NRI Post
..