ਵੱਡੀ ਖ਼ਬਰ : ਜ਼ਮੀਨ ਖਿਸਕਣ ਨਾਲ 21 ਤੋਂ ਵੱਧ ਲੋਕਾਂ ਦੀ ਹੋਈ ਮੌਤ, ਕਈ ਲਾਪਤਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੰਡੋਨੇਸ਼ੀਆ 'ਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜ਼ਮੀਨ ਖਿਸਕਣ ਕਾਰਨ ਹੁਣ ਤੱਕ 21 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ,ਜਦਕਿ ਕਈ ਲੋਕ ਲਾਪਤਾ ਹੋ ਗਏ । ਬਚਾਅ ਅਧਿਕਾਰੀਆਂ ਨੇ ਟਾਪੂ 'ਤੇ ਮਲਬੇ 'ਚੋ ਕਈ ਲਾਸ਼ਾ ਬਰਾਮਦ ਕੀਤੀਆਂ ਹਨ। ਦੱਸਿਆ ਜਾ ਰਿਹਾ ਦੱਖਣੀ ਚੀਨ ਸਾਗਰ ਦੇ ਕੋਲ ਨਟੂਨਾ ਖੇਤਰ 'ਚ ਇੱਕ ਟਾਪੂ ਤੇ ਗੇਟਿੰਗ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ।

ਹੁਣ ਤੱਕ ਭਾਰੀ ਮੀਹ ਤੇ ਜ਼ਮੀਨ ਖਿਸਕਣ ਨਾਲ ਕਈ ਲੋਕਾਂ ਦੇ ਘਰ ਮਲਬੇ ਹੇਠਾਂ ਦੱਬ ਗਏ ਹਨ । ਸਹਾਇਤਾ ਲਈ 400 ਤੋਂ ਵੱਧ ਬਚਾਅ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤਬਾਹੀ ਕਾਰਨ ਲੱਖਾਂ ਲੋਕ ਬੇਘਰ ਹੋ ਗਏ, ਜਿਨ੍ਹਾਂ ਨੂੰ ਅਸਥਾਈ ਸ਼ੈਲਟਰਾ 'ਚ ਸ਼ਰਨ ਦਿੱਤੀ ਗਈ । ਜਹਾਜ਼ ਰਾਹੀਂ ਲੋਕਾਂ ਨੂੰ ਭੋਜਨ ,ਮੈਡੀਕਲ ਸਮੇਤ ਹੋਰ ਸਹਾਇਤਾ ਦਿੱਤੀ ਜਾ ਰਹੀ ਹੈ ।