ਵੱਡੀ ਖ਼ਬਰ : ਜੰਗਲਾਂ ‘ਚ ਭਿਆਨਕ ਅੱਗ ਲੱਗਣ ਕਾਰਨ 60 ਤੋਂ ਵੱਧ ਲੋਕਾਂ ਦੀ ਮੌਤਾਂ, ਚੇਤਾਵਨੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹਵਾਈ ਦੇ ਮਾਉਈ ਕਾਉਂਟੀ ਦੇ ਲਾਹੈਨਾ 'ਚ ਜੰਗਲਾਂ 'ਚ ਭਿਆਨਕ ਅੱਗ ਲੱਗਣ ਕਾਰਨ 60 ਤੋਂ ਵੱਧ ਲੋਕਾਂ ਦੀ ਮੌਤਾਂ ਹੋ ਗਈਆਂ ਹਨ। ਜਦਕਿ ਕਈ ਲੋਕ ਗੰਭੀਰ ਜਖ਼ਮੀ ਹੋ ਗਏ ,ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ । ਉੱਥੇ ਹੀ ਅਧਿਕਾਰੀਆਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।

ਦੱਸਿਆ ਜਾ ਰਿਹਾ ਡੋਰਾ ਤੂਫ਼ਾਨ ਕਾਰਨ ਜੰਗਲਾਂ 'ਚ ਲੱਗੀ ਅੱਗ ਭੜਕ ਗਈ । ਜਿਸ ਕਾਰਨ ਕਈ ਵਾਹਨ ਸੜ ਕੇ ਸੁਆਹ ਹੋ ਗਏ । ਅੱਗ ਲੱਗਣ ਕਾਰਨ ਹਵਾਈ ਉਡਾਣਾਂ ਨੂੰ ਰੱਦ ਕਰ ਦਿੱਤੀਆਂ ਗਈਆਂ ਹਨ । ਅਧਿਕਾਰੀਆਂ ਵਲੋਂ ਹੁਣ ਤੱਕ ਹਜ਼ਾਰਾਂ ਯਾਤਰੀਆਂ ਨੂੰ ਬਚਾਅ ਕੇ ਸੁਰੱਖਿਆ ਥਾਂ 'ਤੇ ਭੇਜਿਆ ਗਿਆ । ਹਵਾਈ ਨੈਸ਼ਨਲ ਗਾਰਡ ਨੇ ਅੱਗ ਬੁਝਾਉਣ ਤੇ ਬਚਾਅ ਕਾਰਜਾਂ ਲਈ ਚਿਨੂਕ ਹੈਲੀਕਾਪਟਰ ਤਾਇਨਾਤ ਕੀਤੇ ਹਨ ।