ਵੱਡੀ ਖ਼ਬਰ : ਮਾਂ ਨੇ ਆਪਣੇ 3 ਬੱਚਿਆਂ ਸਮੇਤ ਪਾਣੀ ਦੀ ਟੈਂਕੀ ‘ਚ ਮਾਰੀ ਛਾਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਪਿੰਡ ਖੇੜਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਔਰਤ ਨੇ ਆਪਣੇ 3 ਬੱਚਿਆਂ ਸਮੇਤ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਆਪਣੇ 3 ਬੱਚਿਆਂ ਸਮੇਤ ਘਰ 'ਚ ਬਣੀ ਪਾਣੀ ਵਾਲੀ ਟੈਕੀ 'ਚ ਛਾਲ ਮਾਰ ਦਿੱਤੀ। ਜਿਸ ਕਾਰਨ 3 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਨਲਖੇੜਾ ਦੀ ਰਹਿਣ ਵਾਲੀ ਔਰਤ ਦੇ 3 ਬੱਚੇ ਹਨ। ਜਿਨ੍ਹਾਂ 'ਚੋ 4 ਮਹੀਨੇ ਦਾ ਇਕਰਾਰ,10 ਸਾਲਾ ਸ਼ਬਾਨਾ ਤੇ 8 ਸਾਲਾ ਸਾਦ ਹਨ ।

ਔਰਤ ਨੇ ਉਨ੍ਹਾਂ ਨੂੰ ਨਾਲ ਲੈ ਕੇ ਘਰ 'ਚ ਬਣੀ ਪਾਣੀ ਦੀ ਟੈਕੀ 'ਚ ਛਾਲ ਮਾਰ ਦਿੱਤੀ ਪਰ ਪਾਣੀ ਦੀ ਟੈਕੀ ਡੁੱਬਣ ਸਮੇ ਉਸ ਨੇ ਰੌਲਾ ਪਾਈਆਂ ਤਾਂ ਲੋਕਾਂ ਨੇ ਉਸ ਔਰਤ ਨੂੰ ਬਾਹਰ ਕੱਢ ਕੇ ਹਸਪਤਾਲ 'ਚ ਦਾਖਲ ਕਰਵਾਇਆ। ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਫਿਲਹਾਲ ਪੁਲਿਸ ਨੇ 3 ਬੱਚਿਆਂ ਦੀਆਂ ਲਾਸ਼ਾ ਨੂੰ ਕਬਜ਼ੇ 'ਚ ਲੈ ਲਿਆ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਆਪਣੇ ਬੱਚਿਆਂ ਨਾਲ ਘਰ ਇੱਕਲੀ ਸੀ। ਉਸ ਦਾ ਇਕ ਲੜਕਾ ਸਕੂਲ ਗਿਆ ਹੋਇਆ ਸੀ ਤੇ ਉਸ ਦੇ 3 ਬੱਚੇ ਘਰ ਹੀ ਸੀ। ਔਰਤ ਨੇ ਆਪਣੇ ਬੱਚਿਆਂ ਸਮੇਤ ਪਾਣੀ ਦੀ ਟੈਂਕੀ ਵਿੱਚ ਚਾਲ ਮਾਰ ਦਿੱਤੀ ।ਜਿਸ ਕਾਰਨ 3 ਬੱਚਿਆਂ ਦੀ ਮੌਤ ਹੋ ਗਈ ਜਦਕਿ ਔਰਤ ਦੀ ਹਾਲਤ ਗੰਭੀਰ ਹੈ।ਪੁਲਿਸ ਵਲੋਂ ਮਾਮਲੇ ਦੀ ਗੰਭੀਰ ਨਾਲ ਜਾਂਚ ਕੀਤੀ ਜਾ ਰਹੀ ਹੈ ।