ਵੱਡੀ ਖ਼ਬਰ : ਮੁਸਲਿਮ ਕਲਾਕਾਰਾਂ ਨੇ ਗੁਰੂਦੁਆਰਾ ਸਾਹਿਬ ਦੀ ਕੀਤੀ ਬੇਅਦਬੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਸਿੱਖ ਭਾਈਚਾਰੇ ਨੇ ਗੈਰ ਸਿੱਖਾਂ ਦੇ ਪਹਿਰਾਵੇ ਪਾਉਣ ਤੋਂ ਬਾਅਦ ਗੁਰੂਦੁਆਰਾ ਸ਼੍ਰੀ ਪੰਜਾ ਸਾਹਿਬ ਦੇ ਅੰਦਰ ਫਿਲਮ ਦੀ ਸ਼ੂਟਿੰਗ ਕਰਨ ਨੂੰ ਲੈ ਕੇ ਗੁੱਸਾ ਜਤਾਇਆ ਹੈ। ਸਿੱਖਾਂ ਨੇ ਦੱਸਿਆ ਕਿ ਪੰਜਾਬ ਦਿਲਮ ਲਾਹੌਰ ਲਾਹੌਰ -ਏ ਦੇ ਮੁਸਲਿਮ ਕਲਾਕਾਰ ਪੱਗਾਂ ਬੰਨ ਕੇ ਸਿੱਖ ਹੋਣ ਦਾ ਡਰਾਮਾ ਕਰ ਰਹੇ ਸੀ ਤੇ ਗੁਰੂਦੁਆਰਾ ਸਾਹਿਬ ਦੇ ਅੰਦਰ ਫਿਲਨ ਸ਼ੂਟਿੰਗ ਕਰ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਫ਼ਿਲਮੀ ਕਲਾਕਾਰ ਬਿਨਾ ਸਿਰ ਢਕੇ ਤੇ ਜੁੱਤੀਆਂ ਪਾ ਕੇ ਗੁਰੂਦੁਆਰਾ ਸਾਹਿਬ ਦੇ ਅੰਦਰ ਦਾਖਿਲ ਹੋ ਗਏ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਲਾਕਾਰਾਂ ਦੇ ਮਨ 'ਚ ਸਿੱਖ ਪ੍ਰਤੀ ਕੋਈ ਸਤਿਕਾਰ ਨਹੀਂ ਹੈ। ਉਹ ਸਿੱਖੀ ਸਰੂਪ ਦਾ ਮਜ਼ਾਕ ਉਡਾ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾ ਕਲਾਕਾਰਾਂ ਨੇ ਦਾੜੀ ਕੱਟੀ ਹੋਈ ਸੀ ਜਾਂ ਫਿਰ ਕਲੀਨ ਸ਼ਿਵ ਸੀ । ਸਿੱਖਾਂ ਨੇ ਇਸ ਸ਼ੂਟਿੰਗ ਦਾ ਵਿਰੋਧ ਕੀਤਾ। ਉਨ੍ਹਾਂ ਨੇ ਫਿਲਮ ਯੂਨਿਟ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਗੁਰੂਦੁਆਰਾ ਸਾਹਿਬ ਵਿੱਚ ਫਿਲਮ ਸ਼ੂਟ ਜਾਰੀ ਰਹੀ ਜੇਕਰ ਸਮਾਜ 'ਚ ਕੁਝ ਵੀ ਹੁੰਦਾ ਹੈ ਤੇ ਇਹ ਖੁਦ ਹੀ ਜਿੰਮੇਵਾਰ ਹੋਣਗੇ।