ਵੱਡੀ ਖ਼ਬਰ : ਸੰਦੀਪ ਨੰਗਲ ਅੰਬੀਆਂ ਦੀ ਨਹੀਂ ਕਾਰਵਾਈ ਹੱਤਿਆ: ਸੁਰਜਨ ਸਿੰਘ ਚੱਠਾ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਪਿਛਲੇ ਦਿਨੀਂ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਕੈਨੇਡਾ ਦੇ ਕਬੱਡੀ ਪ੍ਰਮੋਟਰ ਸੁਰਜਨ ਸਿੰਘ ਚੱਠਾ ਕੋਲੋਂ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋਏ ਹਨ। ਪੁਲਿਸ ਰਿਮਾਂਡ ਦੌਰਾਨ ਸੁਰਜਨ ਸਿੰਘ ਨੇ ਕਿਹਾ ਉਸ ਨੇ ਕਬੱਡੀ ਖਿਲਦਾਰੀ ਦਾ ਕਤਲ ਨਹੀ ਕਰਵਾਇਆ। ਉਸ ਨੇ ਕਿਹਾ ਕਬੱਡੀ ਖਿਡਾਰੀ ਸੰਦੀਪ ਨਾਲ ਮੇਰਾ ਕੋਈ ਸਬੰਧ ਨਹੀ ਹੈ ਪਰ ਪੁਲਿਸ ਵਲੋਂ ਕਿਹਾ ਜਾ ਰਿਹਾ ਕਿ ਸੁਰਜਨ ਸਿੰਘ ਚੱਠਾ ਇਸ ਮਾਮਲੇ 'ਚ ਝੂਠ ਬੋਲ ਰਿਹਾ ਹੈ। ਪੁਲਿਸ ਨੇ ਜਦੋ ਸੰਦੀਪ ਨੰਗਲ ਅੰਬੀਆਂ ਕਤਲ ਨਾਲ ਸਬੰਧਿਤ ਸਵਾਲ ਪੁੱਛੇ ਤਾਂ ਸੁਰਜਨ ਸਿੰਘ ਚੱਠਾ ਨੇ ਚੁੱਪੀ ਧਾਰੀ ਰੱਖੀ। ਪੁਲਿਸ ਅਧਿਕਾਰੀਆਂ ਨੇ ਕਿਹਾ ਹੁਣ ਚੱਠਾ ਦਾ ਰਿਮਾਂਡ ਵਧਾਉਣ ਦੀ ਕੋਸ਼ਿਸ਼ ਕਰੇਗੀ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ ।