ਵੱਡੀ ਖ਼ਬਰ : 70 ਕਿਲੋਗ੍ਰਾਮ ਡੋਡਿਆਂ ਤੇ ਅਫੀਮ ਸਮੇਤ ਵਿਅਕਤੀ ਕਾਬੂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਵਾਂਸ਼ਹਿਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਨੇ 70 ਕਿਲੋਗ੍ਰਾਮ ਡੋਡਿਆਂ ਤੇ 1 ਕਿਲੋ 700 ਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਅਧਿਕਾਰੀ ਭਾਗੀਰਥ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨਾਲ ਮਿਲ ਕੇ ਚੂਹੜਪੁਰ ਵਿਖੇ ਪਹੁੰਚ ਇੱਕ ਵਿਅਕਤੀ ਨੂੰ 3 ਥੈਲਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥੈਲਿਆਂ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ 70 ਕਿਲੋਗ੍ਰਾਮ ਡੋਡੇ ਤੇ 1.7 ਕਿਲੋਗ੍ਰਾਮ ਅਫੀਮ ਬਰਾਮਦ ਹੋਈ ।ਦੋਸ਼ੀ ਦੀ ਪਛਾਣ ਰਾਜਕੁਮਾਰ ਪਿੰਡ ਰੁੜਕੀ ਦੇ ਰੂਪ 'ਚ ਹੋਈ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।