ਵੱਡੀ ਖ਼ਬਰ : ਲੁਧਿਆਣਾ ਲੁੱਟ ਮਾਮਲੇ ‘ਚ ਪੁਲਿਸ ਕਮਿਸ਼ਨਰ ਨੇ ਕੀਤੇ ਨਵੇਂ ਖ਼ੁਲਾਸੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਲੁਧਿਆਣਾ 'ਚ ਪਿਛਲੇ ਦਿਨੀਂ ਡਾਕੂ ਹਸੀਨਾ ਮੋਨਾ ਵਲੋਂ ਆਪਣੇ ਪਤੀ ਜਸਵਿੰਦਰ ਸਿੰਘ ਸਮੇਤ 9 ਸਾਥੀਆਂ ਨਾਲ ਮਿਲ ਕੇ CMS ਏਜੰਸੀ ਵਿੱਚ 8.49 ਕਰੋੜ ਰੁਪਏ ਦੀ ਲੁੱਟ ਕੀਤੀ ਗਈ ਸੀ। ਇਸ ਮਾਮਲੇ ਵਿੱਚ ਹੁਣ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਵਲੋਂ ਵੱਡੇ ਖੁਲਾਸੇ ਕੀਤੇ ਗਏ ਹਨ । ਇਸ ਮਾਮਲੇ ਵਿੱਚ ਪੁਲਿਸ ਵਲੋਂ 2 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਜਿਸ ਨੇ ਲੁੱਟੇ ਹੋਏ ਕੈਸ਼ 'ਚੋਂ ਕੁਝ ਪੈਸੇ ਚੋਰੀ ਕੀਤੇ ਸਨ । ਦੋਵੇ ਦੋਸ਼ੀਆਂ ਤੋਂ 2-2 ਲੱਖ ਰੁਪਏ ਬਰਾਮਦ ਕੀਤੇ ਗਏ ਹਨ ,ਜਦਕਿ ਇਸ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਦੋਸ਼ੀ ਦੇ ਘਰੋਂ ਪੁਲਿਸ ਨੂੰ 14 ਲੱਖ ਰੁਪਏ ਹੋਰ ਬਰਾਮਦ ਹੋਏ ਹਨ।

ਹੁਣ ਤੱਕ ਪੁਲਿਸ ਵਲੋਂ ਇਸ ਮਾਮਲੇ ਵਿੱਚ 18 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ, ਜਦਕਿ ਉਨ੍ਹਾਂ ਤੋਂ ਕੁੱਲ 7.14ਕਰੋੜ 700 ਰੁਪਏ ਦੀ ਰਿਕਵਰੀ ਹੋ ਚੁੱਕੀ ਹੈ । ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੁੱਟ ਦੇ ਕੈਸ਼ 'ਚੋ ਰੁਪਏ ਚੋਰੀ ਕਰਨ ਵਾਲੇ ਪਹਿਲੇ 4 ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ। ਹੁਣ ਗ੍ਰਿਫ਼ਤਾਰ ਹੋਏ ਦੋਵੇ ਦੋਸ਼ੀ ਉਨ੍ਹਾਂ ਦੇ ਸਾਥੀ ਹਨ ,ਜੋ ਨੀਰਜ ਦੇ ਦੋਸਤ ਹਨ , ਨੀਰਜ ਪਹਿਲਾਂ ਹੀ ਪੁਲਿਸ ਅੜਿੱਕੇ ਆ ਚੁੱਕਾ ਹੈ । ਦੋਸ਼ੀਆਂ ਦੀ ਪਛਾਣ ਪਵਨ ਤੇ ਦਮਨਪ੍ਰੀਤ ਦੇ ਰੂਪ 'ਚ ਹੋਈ ਹੈ । ਦੋਵਾਂ ਕੋਲੋਂ 2- 2 ਲੱਖ ਰੁਪਏ ਬਰਾਮਦ ਕੀਤੇ ਗਏ ਹਨ । ਫਿਲਹਾਲ ਪੁਲਿਸ ਵਲੋਂ ਦੋਸ਼ੀਆਂ ਦੀ ਰਿਮਾਂਡ ਹਾਸਲ ਕਰਕੇ ਅੱਗੇ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ।