ਵੱਡੀ ਖ਼ਬਰ : PRTC ਠੇਕੇਦਾਰ ਨੂੰ ਅਣਪਛਾਤੇ ਵਿਅਕਤੀ ਨੇ ਉਤਾਰਿਆ ਮੌਤ ਦੇ ਘਾਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ PRTC ਠੇਕੇਦਾਰ ਦਾ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਗਲਾ ਦੇ ਰੂਪ 'ਚ ਹੋਈ ਹੈ ।ਦੱਸਿਆ ਜਾ ਰਿਹਾ ਦਰਸ਼ਨ ਸਿੰਘ ਨੂੰ 7 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਦੇ ਕਰੀਬ 9 ਵਜੇ ਵਾਪਰੀ ਹੈ। ਦਰਸ਼ਨ ਸਿੰਘ ਦੀ ਨਾਭਾ ਰੋਡ 'ਤੇ ਐਸ ਐਸ ਸਰਵਿਸ ਪ੍ਰੋਵਾਈਡਰ ਨਾਮ ਦੀ ਦੁਕਾਨ ਹੈ । ਇਸ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਨੇ ਆ ਕੇ ਦਰਸ਼ਨ ਸਿੰਘ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ ।ਪੁਲਿਸ ਅਨੁਸਾਰ ਮੋਟਰਸਾਈਕਲ 'ਤੇ ਇੱਕ ਵਿਅਕਤੀ ਹੀ ਸਵਾਰ ਸੀ ,ਜਦਕਿ ਕਾਰ ਵਿੱਚ ਹੋਰ ਵੀ ਵਿਅਕਤੀ ਸਵਾਰ ਸਨ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।