ਵੱਡੀ ਖ਼ਬਰ : ਰਾਣੀ ਜ਼ਿੰਦਾ ਦਾ ਹਾਰ ਖਰੀਦਣ ਵਾਲੇ ਪੰਜਾਬੀ ਪਰਿਵਾਰ ਘਰ ਚੋਰਾਂ ਨੇ ਮਾਰਿਆ ਡਾਕਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਚੋਰੀ ,ਲੁੱਟ- ਖੋਹ ਦੀਆਂ ਵਾਰਦਾਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਉੱਥੇ ਹੁਣ ਕਪੂਰਥਲਾ ਤੋਂ ਇਸ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇੰਗਲੈਂਡ ਦੇ ਸਭ ਤੋਂ ਅਮੀਰ ਪੰਜਾਬੀ ਪਰਿਵਾਰ ਦੇ ਘਰ 'ਚੋ ਕਰੋੜਾਂ ਰੁਪਏ ਦੀਆਂ ਵਿਰਾਸਤੀ ਚੀਜ਼ਾਂ ਲੈ ਕੇ ਚੋਰ ਫਰਾਰ ਹੋ ਗਏ ਹਨ। ਇੰਨਾ ਹੀ ਨਹੀਂ ਚੋਰਾਂ ਨੇ ਚੋਰੀ ਕਰਨ ਤੋਂ ਬਾਅਦ ਕਮਰੇ ਦੀ ਭੰਨਤੋੜ ਕੀਤੀ ਤੇ ਟੂਟੀਆਂ ਲਾਹ ਕੇ ਨਾਲ ਲੈ ਗਏ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਜਾਣਕਾਰੀ ਅਨੁਸਾਰ ਚੋਰਾਂ ਨੇ ਇੰਗਲੈਂਡ ਦੇ ਸਭ ਤੋਂ ਅਮੀਰ ਪੰਜਾਬੀ ਪੀਟਰ ਵਿਰਦੀ ਦੇ ਜੱਦੀ ਘਰ ਡਾਕਾ ਮਾਰਿਆ ਹੈ। ਜਿਨ੍ਹਾਂ ਨੇ ਇੰਗਲੈਂਡ 'ਚ ਰਾਣੀ ਜ਼ਿੰਦਾ ਦਾ ਹਾਰ ਖਰੀਦਿਆ ਸੀ। ਪੀਟਰ ਵਿਰਦੀ ਦਾ ਜੱਦੀ ਘਰ ਕਪੂਰਥਲਾ ਵਿਖੇ ਹੈ ,ਜਿਸ ਨੂੰ ਉਸ ਨੇ ਪੁਰਾਣੇ ਸਮਿਆਂ ਤਰ੍ਹਾਂ ਸੰਭਾਲਿਆ ਹੋਇਆ । ਪੀਟਰ ਦੇ ਪਿਤਾ ਹਰਭਜਨ ਵਿਰਦੀ ਕਾਫੀ ਸਮੇ ਤੋਂ ਕਪੂਰਥਲਾ 'ਚ ਰਹਿ ਰਹੇ ਹਨ। ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਇਸ ਜੱਦੀ ਘਰ 'ਚ ਪਈਆਂ ਸਨ ਪਰ ਚੋਰ ਸਭ ਕੁਝ ਲੈਣ ਲੈ ਗਏ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ।