ਵੱਡੀ ਖ਼ਬਰ : ਪੰਜਾਬੀ ਗਾਇਕ ਬਰਾੜ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਸੰਗੀਤ ਜਗਤ ਨਾਲ ਜੁੜੀ ਇਸ ਵੇਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿਸਾਨੀ ਅੰਦੋਲਨ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸ਼੍ਰੀ ਬਰਾੜ ਨੇ ਇਸ ਬਾਰੇ ਲਾਈਵ ਹੋ ਕੇ ਜਾਣਕਾਰੀ ਦਿੱਤੀ । ਬਰਾੜ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਮੈ ਬਹੁਤ ਕੁਝ ਦੇਖਿਆ ਤੇ ਮੈਨੂੰ ਕਈ ਬਦਮਾਸ਼ਾਂ ਦੇ ਫੋਨ ਆਉਂਦੇ ਸਨ । ਉਨ੍ਹਾਂ ਨੇ ਕਿਹਾ ਕਿ ਮੈ ਆਪਣੀ ਜਿੰਦਗੀ 'ਚ ਬਹੁਤ ਕੁਝ ਸਹਿ ਰਿਹਾ ਹਾਂ, ਜਦੋ ਮੈ ਬੇੜੀਆਂ ਗਾਣਾ ਗਾਇਆ ਤਾਂ ਉਸ ਤੋਂ ਬਾਅਦ ਵੀ ਮੈਨੂੰ ਬਹੁਤ ਕੁਝ ਕਿਹਾ ਗਿਆ । ਬਰਾੜ ਨੇ ਕਿਹਾ ਮੈਨੂੰ ਰੋਕਣ ਦਾ ਇਕੋ ਹੱਲ ਹੈ ਕਿ ਤੁਸੀਂ ਮੈਨੂੰ ਕਿਸੇ ਕੋਲੋਂ ਗੋਲੀ ਮਰਵਾ ਦਿਓ ਨਹੀ ਤਾਂ ਉਦੋਂ ਤੱਕ ਮੇਰੀ ਕਲਮ ਤੁਹਾਡੀ ਸਾਰੀਆਂ ਦੀ ਨੀਂਦ ਉਡਾ ਕੇ ਰੱਖੇਗੀ ।