ਵੱਡੀ ਖ਼ਬਰ : ਗੈਂਗਸਟਰ ਦੇ ਨਾਮ ਤੋਂ ID ਬਣਾ ਮੰਗੀ ਲੱਖਾਂ ਦੀ ਫਿਰੌਤੀ,ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਟਕਪੂਰਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੈਂਗਸਟਰ ਦੇ ਨਾਮ 'ਤੇ ਫੇਸਬੁੱਕ ID ਬਣਾ ਕੇ ਵਪਾਰੀ ਕੋਲੋਂ ਲੱਖਾਂ ਦੀ ਫਿਰੌਤੀ ਮੰਗਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਇਹ ਵਿਅਕਤੀ ਕੁਝ ਸਮੇ ਤੋਂ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਤੇ ਫਿਰੌਤੀ ਦੇਣ ਦੀ ਮੰਗ ਕਰ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਕਮਲਦੀਪ ਵਾਸੀ ਡੇਰਾ ਸਤਿ ਕਰਤਾਰ, ਲਭੂ ਰਾਮ ਵਾਲੀ ਗਲੀ, ਕੋਟਕਪੂਰਾ ਨੇ ਗੈਂਗਸਟਰ ਸੁਖਪ੍ਰੀਤ ਬੁਢਾ ਦੇ ਨਾਮ 'ਤੇ ਫੇਸਬੁੱਕ ID ਬਣਾ ਕੇ ਵਾਪਰੀ ਕੋਲੋਂ ਫਿਰੌਤੀ ਦੀ ਮੰਗ ਕੀਤੀ।

ਗੈਂਗਸਟਰ ਵਲੋਂ ਧਮਕੀ ਮਿਲਣ ਕਾਰਨ ਪਰਿਵਾਰ ਦੇ ਮੈਬਰ ਡਰੇ ਹੋਏ ਸਨ। ਅਧਿਕਾਰੀ ਨੇ ਕਿਹਾ ਸਾਨੂੰ ਗੁਪਤ ਸੂਚਨਾ ਮਿਲੀ ਕਿ ਉਕਤ ਵਿਅਕਤੀ ਕਮਲਦੀਪ ਨੇ ਆਪਣੇ ਮੋਬਾਈਲ ਫੋਨ 'ਤੇ ਗੈਂਗਸਟਰ ਸੁਖਪ੍ਰੀਤ ਬੁਢਾ ਦੀ ਜਾਅਲੀ ਫੇਸਬੁੱਕ ID ਬਣਾ ਕੇ ਵਪਾਰੀਆਂ ਨੂੰ ਫਿਰੌਤੀ ਦੀ ਮੰਗ ਕੀਤੀ, ਨਾ ਦੇਣ 'ਤੇ ਧਮਕੀਆਂ ਦਿੱਤੀਆਂ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..