ਵੱਡੀ ਖ਼ਬਰ : CT ਯੂਨੀਵਰਸਿਟੀ ‘ਚ ਵਿਦਿਆਰਥਣ ਨਾਲ ਜਬਰ ਜ਼ਨਾਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਗਰਾਓ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ CT ਯੂਨੀਵਰਸਿਟੀ ਦੇ ਹੋਸਟਲ 'ਚ ਵਿਦੇਸ਼ੀ ਮੂਲ ਦੀ ਵਿਦਿਆਰਥਣ ਨਾਲ ਜਬਰ ਜ਼ਨਾਹ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਇਸ ਮਾਮਲੇ ਨੂੰ ਸ਼ੱਕੀ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਕਿ ਵਿਦਿਆਰਥਣ ਵਲੋਂ ਦਿੱਤੇ ਬਿਆਨਾਂ 'ਚ ਕਿਹਾ ਗਿਆ ਕਿ ਉਹ ਜਦੋ ਸੁੱਤੀ ਹੋਈ ਸੀ ਤਾਂ ਕਿਸੇ ਅਣਪਛਾਤੇ ਵਿਅਕਤੀ ਵਲੋਂ ਉਸ ਨਾਲ ਜਬਰ -ਜ਼ਨਾਹ ਕੀਤਾ ਗਿਆ। ਦੱਸਿਆ ਜਾ ਰਿਹਾ ਯੂਨੀਵਰਸਿਟੀ ਚੌਕੀਮਾਨ ਵਿਖੇ ਜ਼ਾਬੀਆਂ ਦੀ ਇੱਕ 24 ਸਾਲਾਂ ਵਿਦਿਆਰਥਣ ਬੀ ਫਾਰਮੇਸੀ ਦੀ ਪੜ੍ਹਾਈ ਕਰ ਰਹੀ ਹੈ।

ਉਸ ਨੇ CT ਯੂਨੀਵਰਸਿਟੀ ਦੀ ਹੋਸਟਲ ਵਾਰਡਨ ਨੂੰ ਸ਼ਿਕਾਇਤ ਕੀਤੀ ਕਿ ਦੇਰ ਰਾਤ ਉਹ ਹੋਸਟਲ ਤੋਂ ਰੋਟੀ ਖਾ ਕੇ ਕਮਰੇ 'ਚ ਸੌਂ ਗਈ, ਜਦੋ ਉਸ ਦੀ ਜਾਗ ਖੁਲ੍ਹੀ ਤਾਂ ਉਸ ਨੂੰ ਜਬਰ ਜ਼ਨਾਹ ਬਾਰੇ ਪਤਾ ਲੱਗਾ ।ਹੋਸਟਲ ਵਾਰਡਨ ਵਲੋਂ ਇਸ ਦੀ ਜਾਣਕਾਰੀ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਦਿੱਤੀ ਗਈ ।ਪ੍ਰਬੰਧਕਾਂ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ, ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ।ਪੁਲਿਸ ਨੂੰ ਸ਼ੁਰੂਆਤੀ ਜਾਂਚ 'ਚ ਇਹ ਮਾਮਲਾ ਸ਼ੱਕੀ ਜਾਪਦਾ ਹੈ। ਇਸ ਦੀ ਸੱਚਾਈ ਤੱਕ ਪਹੁੰਚਣ ਲਈ ਪੁਲਿਸ ਵਲੋਂ ਯੂਨੀਵਰਸਿਟੀ ਤੇ ਹੋਸਟਲ 'ਚ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ ਤੇ ਨਾਲ ਹੀ ਵਿਦਿਆਰਥਣ ਦਾ ਮੈਡੀਕਲ ਕਰਵਾਇਆ ਜਾਵੇਗਾ ।