ਵੱਡੀ ਖ਼ਬਰ : ਧਰਮ ਪਰਿਵਰਤਨ ਕਰ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ, ਫਿਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਦੇ ਉਦੈਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਕੁੜੀ ਨਾਲ ਧਰਮ ਪਰਿਵਰਤਨ ਕਰਕੇ ਵਿਆਹ ਦਾ ਦਬਾਅ ਬਣਾਇਆ ਗਿਆ ਤੇ ਨਾਲ ਹੀ ਧਮਕੀਆਂ ਵੀ ਦਿੱਤੀਆਂ ਗਈਆਂ। ਉਨ੍ਹਾਂ ਨੇ ਕਿਹਾ ਜੇਕਰ ਉਹ ਇਨਕਾਰ ਕਰਦੀ ਹੈ ਤਾਂ ਉਸ ਨਾਲ ਵੀ ਦਿੱਲੀ ਦੀ ਸਾਕਸ਼ੀ ਤਰਾਂ ਹੋਵੇਗਾ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਦਿੱਲੀ 'ਚ ਨਾਬਾਲਿਗ ਸਾਕਸ਼ੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉੱਥੇ ਹੀ ਉਦੈਪੁਰ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਪਿਤਾ ਤੇ ਭਰਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ । ਪੀੜਤਾ ਨੇ ਕਿਹਾ ਮੁਹੰਮਦ ਆਸਿਫ਼ ਉਸ ਤੇ ਧਰਮ ਪਰਿਵਰਤਨ ਕਰਕੇ ਵਿਆਹ ਕਰਵਾਉਣ ਲਈ ਦਬਾਅ ਬਣਾ ਰਿਹਾ ਹੈ ,ਜਦੋ ਉਸ ਨੇ ਇਸ ਬਾਰੇ ਸ਼ਿਕਾਇਤ ਉਸ ਦੇ ਪਿਤਾ ਤੇ ਭਰਾ ਨੂੰ ਕੀਤੀ ਤਾਂ ਉਨ੍ਹਾਂ ਨੇ ਕਿਹਾ ਜੇਕਰ ਵਿਆਹ ਨਹੀ ਕਰਵਾਇਆ ਤਾਂ ਤੇਰਾ ਵੀ ਹਸ਼ਰ ਦਿੱਲੀ ਵਾਲੀ ਸਾਕਸ਼ੀ ਵਰਗਾ ਹੋਵੇਗਾ।

ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਸ਼ਿਕਾਇਤ 'ਚ ਪੀੜਤਾ ਨੇ ਕਿਹਾ ਉਸ ਦੀ 2 ਸਾਲਾਂ ਤੋਂ ਆਸਿਫ਼ ਨਾਲ ਦੋਸਤੀ ਸੀ। ਧਰਮ ਪਰਿਵਰਤਨ ਦਾ ਦਬਾਅ ਬਣਾਉਣ 'ਤੇ ਉਸ ਨੇ ਦੋਸਤੀ ਤੋੜ ਦਿੱਤੀ ਸੀ। ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੀੜਤਾ ਤੇ ਉਸ ਦੀ ਮਾਂ ਵੀ ਮੌਜੂਦ ਸਨ। ਅਦਾਲਤ ਵਿੱਚ ਪੇਸ਼ੀ ਦੌਰਾਨ ਦੋਸ਼ੀਆਂ ਨੇ ਪੀੜਤਾ ਨੂੰ ਲੈ ਕੇ ਫਿਰ ਕਮੈਂਟ ਕਰ ਦਿੱਤਾ । ਜਿਸ ਕਾਰਨ ਅਦਾਲਤ ਵਿੱਚ ਬੈਠੀ ਭੀੜ ਭੜਕ ਗਈ ਤੇ ਉਨ੍ਹਾਂ ਨੇ ਦੋਸ਼ੀਆਂ ਨਾਲ ਕੁੱਟਮਾਰ ਕੀਤੀ ।