ਵੱਡੀ ਖ਼ਬਰ : ਸੁਧੀਰ ਸੂਰੀ ਦੇ ਕਤਲ ਮਾਮਲੇ ‘ਚ ਜੇਲ੍ਹ ਬੰਦ ਸੰਦੀਪ ਸਿੰਘ ਨੇ ਕੀਤੀ ਭੁੱਖ ਹੜਤਾਲ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਮਾਮਲੇ 'ਚ ਜੇਲ੍ਹ ਬੰਦ ਭਾਈ ਸੰਦੀਪ ਸਿੰਘ ਵਲੋਂ ਹੁਣ ਜੇਲ੍ਹ ਅੰਦਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਸੰਦੀਪ ਸਿੰਘ ਵਲੋਂ ਜੇਲ੍ਹ ਵਿੱਚ ਆਪਣੀ ਜਾਨ ਨੂੰ ਖਤਰਾ ਦੱਸਿਆ ਗਿਆ । ਉਸ ਨੇ ਸੈਟਰਲ ਜੇਲ੍ਹ ਅੰਮ੍ਰਿਤਸਰ ਪ੍ਰਸ਼ਾਸਨ ਖ਼ਿਲਾਫ਼ ਆਪਣੀਆਂ ਮੰਗਾ ਨੂੰ ਲੈ ਕੇ ਭੁੱਖ ਹੜਤਾਲ ਅੱਜ ਸ਼ੁਰੂ ਕੀਤੀ ਗਈ ਹੈ । ਭਾਈ ਸੰਦੀਪ ਨੇ ਕਿਹਾ ਹਾਈ ਸਕਿਉਰਟੀ ਜ਼ੋਨ 'ਚ ਸਭ ਤੋਂ ਖ਼ਤਰਨਾਕ ਗੈਂਗਸਟਰਾਂ ਨਾਲ ਉਸ ਨੂੰ ਰੱਖਿਆ ਗਿਆ , ਜਿੱਥੇ ਮੇਰੀ ਜਾਨ ਨੂੰ ਖ਼ਤਰਾ ਹੈ । ਭਾਈ ਸੰਦੀਪ ਨੇ ਜੇਲ੍ਹ ਪ੍ਰਸ਼ਾਸਨ ਕੋਲੋਂ ਇਹ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਸ ਦੇ ਖਾਣੇ 'ਚ ਕਿਸੇ ਵਲੋਂ ਜ਼ਹਿਰ ਮਿਲਾਇਆ ਜਾ ਸਕਦਾ ਹੈ । ਇਸ ਕਰਕੇ ਉਸਦੇ ਖਾਣੇ ਵੱਖਰਾ ਪ੍ਰਬੰਧ ਕੀਤਾ ਜਾਵੇ ਪਰ ਹਾਲੇ ਤੱਕ ਜੇਲ੍ਹ ਪ੍ਰਸ਼ਾਸਨ ਵਲੋਂ ਇਸ 'ਤੇ ਕੋਈ ਬਿਆਨ ਨਹੀ ਦਿੱਤਾ ਗਿਆ ।

More News

NRI Post
..
NRI Post
..
NRI Post
..