ਵੱਡੀ ਖ਼ਬਰ : ਸੀਨੀਅਰ ਪੱਤਰਕਾਰ ਨੇ ਕਈ ਲੋਕਾਂ ਤੋਂ ਪ੍ਰੇਸ਼ਾਨ ਹੋ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਪੁਰਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਸੀਨੀਅਰ ਪੱਤਰਕਾਰ ਵਲੋਂ ਖ਼ੁਦਕੁਸ਼ੀ ਕਰ ਲਈ ਗਈ । ਜਾਣਕਾਰੀ ਅਨੁਸਾਰ ਪੱਤਰਕਾਰ ਰਮੇਸ਼ ਵਲੋਂ ਕੁਝ ਲੋਕਾਂ ਕੋਲੋਂ ਤੰਗ ਪ੍ਰੇਸ਼ਾਨ ਹੋ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ । ਮ੍ਰਿਤਕ ਦੀ ਲਾਸ਼ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ ।ਇਸ ਸੁਸਾਈਡ ਨੋਟ 'ਚ ਕਈ ਲੋਕਾਂ ਦੇ ਨਾਂ ਦੱਸੇ ਜਾ ਰਹੇ ਹਨ । ਜਿਨ੍ਹਾਂ ਕੋਲੋਂ ਪੱਤਰਕਾਰ ਪ੍ਰੇਸ਼ਾਨ ਸੀ। ਦੱਸਿਆ ਜਾ ਰਿਹਾ ਕਿ ਪੱਤਰਕਾਰ ਰਮੇਸ਼ ਕੁਮਾਰ ਨੇ ਸਿਵਾਜੀ ਪਾਰਕ 'ਚ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਪੱਤਰਕਾਰ ਵਲੋਂ ਆਤਮ- ਹੱਤਿਆ ਕਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਗਈ। ਜਿਸ 'ਚ ਉਸ ਨੇ ਕਾਂਗਰਸੀ ਵਿਧਾਇਕ 'ਤੇ ਗਭੀਰਤ ਦੋਸ਼ ਲਗਾਏ ਹਨ । ਪੱਤਰਕਾਰ ਨੇ ਕਾਂਗਰਸੀ ਆਗੂ ਹਰਦਿਆਲ ਸਿੰਘ 'ਤੇ ਦੋਸ਼ ਲਗਾਉਂਦੇ ਕਿਹਾ ਕਿ ਉਸ ਦੇ ਦੁਕਾਨ 'ਤੇ ਕਬਜ਼ਾ ਕਰ ਲਿਆ ਹੈ ਜਿਸ ਕਾਰਨ ਉਹ ਬੇਰੁਜ਼ਗਾਰ ਹੋ ਗਿਆ। ਉਸਦੇ ਮੁੰਡੇ ਮਿਲਤੀ ਕੰਬੋਜ ਨੇ ਢਾਬਾ ਵੀ ਬੰਦ ਕਰਵਾ ਦਿੱਤਾ ਸੀ। ਜਿਸਦੇ ਉਹ 30 ਹਜ਼ਾਰ ਮਹੀਨਾ ਨਹੀਂ ਦੇ ਸਕਿਆ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈਂ ।