ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਜਲਦ ਹੋਵੇਗਾ ਰਿਲੀਜ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ 7 ਅਪ੍ਰੈਲ ਨੂੰ ਸਿੱਧੂ ਮੂਸੇਵਾਲ ਦਾ ਨਵਾਂ ਗੀਤ 'ਮੇਰਾ ਨਾਂ' ਰਿਲੀਜ਼ ਹੋਣ ਜਾ ਰਿਹਾ ਹੈ ।ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਸ ਗੀਤ ਦਾ ਸੋਸ਼ਲ ਮੀਡੀਆ 'ਤੇ ਪੋਸਟਰ ਤੇ ਗੀਤ ਦੀ ਤਾਰੀਖ਼ ਵੀ ਸਾਂਝੀ ਕੀਤੀ ਹੈ ।ਦੱਸ ਦਈਏ ਕਿ ਕਾਫੀ ਸਮੇ ਤੋਂ ਸਿੱਧੂ ਦਾ ਕੋਈ ਨਵਾਂ ਗੀਤ ਰਿਲੀਜ਼ ਨਹੀ ਹੋਇਆ ਹੈ। ਇਸ ਲਈ ਮੂਸੇਵਾਲਾ ਦੇ ਫੈਨਸ ਉਸ ਦੇ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।ਸਿੱਧੂ ਦੀ ਮੌਤ ਤੋਂ ਬਾਅਦ ਇਹ ਉਸ ਦਾ ਤੀਸਰਾ ਗੀਤ ਹੈ। ਇਸ ਤੋਂ ਪਹਿਲਾਂ 'ਵਾਰ' ਤੇ 'SYL' ਗੀਤ ਰਿਲੀਜ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 'ਚ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਕੀਤਾ ਗਿਆ ਸੀ।