ਵੱਡੀ ਖ਼ਬਰ : ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸਿੱਖ ਨੌਜਵਾਨਾਂ ਨਾਲ ਹੋਈ ਕੁੱਟਮਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਰੂਹ ਕੰਬਾਊ ਘਟਨਾ ਸਾਹਮਣੇ ਆ ਰਹੀ ਹੈ ,ਜਿੱਥੇ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸਿੱਖ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ। ਦੱਸਿਆ ਜਾ ਰਿਹਾ ਦਰਬਾਰ ਸਾਹਿਬ ਮੱਥਾ ਟੇਕਣ ਆਏ ਕੁਝ ਨੌਜਵਾਨਾਂ ਨੂੰ ਫੋਟੋਗ੍ਰਾਫਰਾਂ ਨੇ ਫੋਟੋ ਖਿੱਚਵਾਉਣ ਲਈ ਕਿਹਾ ਪਰ ਨੌਜਵਾਨਾਂ ਨੇ ਕਿਹਾ ਉਨ੍ਹਾਂ ਕੋਲ ਮੋਬਾਈਲ ਹਨ… ਉਹ ਖੁਦ ਹੀ ਫੋਟੋ ਖਿੱਚ ਲੈਣਗੇ । ਇਸ ਗੱਲ 'ਤੇ ਕੁਝ ਫੋਟੋਗ੍ਰਾਫਰਾਂ ਨੇ ਇਕੱਠੇ ਹੋ ਕੇ ਉਨ੍ਹਾਂ 'ਤੇ ਕੜਿਆਂ ਨਾਲ ਸਿਰ 'ਤੇ ਕਈ ਵਾਰ ਹਮਲਾ ਕੀਤਾ । ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਫੋਟੋਗ੍ਰਾਫਰਾਂ ਹਰ ਰੋਜ਼ ਦਾ ਕੰਮ ਹੈ ਹਰ ਵਾਰ ਕੋਈ ਨਾ ਕੋਈ ਪੰਗਾ ਪੈਂਦੇ ਹਨ। ਇਨ੍ਹਾਂ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਗਈ ਸੀ । ਫਿਲਹਾਲ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।