ਵੱਡੀ ਖ਼ਬਰ : ਸ਼ੋਅ ਲਾਉਣ ਜਾ ਰਹੇ ਗਾਇਕ ਮਨਕੀਰਤ ਔਲਖ ਨੂੰ NIA ਨੇ ਰੋਕਿਆ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਮਨਕੀਰਤ ਔਲਖ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਮਨਕੀਰਤ ਔਲਖ ਨੂੰ ਚੰਡੀਗੜ੍ਹ ਏਅਰਪੋਰਟ 'ਤੇ NIA ਵਲੋਂ ਰੋਕਿਆ ਗਿਆ । ਇਸ ਦੌਰਾਨ NIA ਦੀ ਟੀਮ ਵਲੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ । ਬਾਅਦ 'ਚ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ।ਜਾਣਕਾਰੀ ਅਨੁਸਾਰ ਗਾਇਕ ਮਨਕੀਰਤ ਔਲਖ ਦੁਬਈ ਵਿਖੇ ਆਪਣਾ ਸ਼ੋਅ ਲਾਉਣ ਜਾ ਰਹੇ ਸੀ। ਫਿਲਹਾਲ NIA ਵਲੋਂ ਕੀਤੀ ਪੁੱਛਗਿੱਛ ਦੇ ਕਾਰਨਾਂ ਦਾ ਲੱਗਾ ਨਹੀਂ ਪਤਾ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ NIA ਵਲੋਂ ਮਨਕੀਰਤ ਔਲਖ ਸਮੇਤ ਕਈ ਪੰਜਾਬੀ ਗਾਇਕਾਂ ਕੋਲੋਂ ਪੁੱਛਗਿੱਛ ਕੀਤੀ ਗਈ ।