ਵੱਡੀ ਖ਼ਬਰ : ਕੈਨੇਡਾ ‘ਚ ਜੰਗਲਾਂ ਨੂੰ ਲੱਗੀ ਭਿਆਨਕ ਅੱਗ, ਸਾਰਾ ਸ਼ਹਿਰ ਲਪੇਟ ‘ਚ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜੰਗਲਾਂ 'ਚ ਭਿਆਨਕ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਟੋਰਾਂਟੋ ਤੇ ਹੋਰ ਸ਼ਹਿਰ ਇਸ ਦੀ ਚਪੇਟ ਵਿੱਚ ਆਏ ਹਨ, ਉੱਥੇ ਹੀ ਅਧਿਕਾਰੀਆਂ ਵਲੋਂ ਅੱਗ 'ਤੇ ਕਾਬੂ ਪਾਉਣ ਲਈ ਜਹਾਜ਼ ਰਾਹੀਂ ਕੈਮੀਕਲ ਤੱਕ ਦਾ ਛਿੜਕਾਅ ਕਰ ਰਹੇ ਹਨ ਪਰ ਉਹ ਵੀ ਅਸਫ਼ਲ ਸਾਬਿਤ ਹੋ ਰਿਹਾ ਹੈ।

ਅੱਗ ਜ਼ਿਆਦਾ ਹੋਣ ਕਾਰਨ 47 ਲੱਖ ਹੇਕਟੇਅਰ ਖੇਤਰ ਦਾ ਜੰਗਲ ਸੜ ਕੇ ਸੁਆਹ ਹੋ ਚੁੱਕਾ ਹੈ। ਦੱਸ ਦਈਏ ਕਿ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਘਟਨਾ ਸਾਬਤ ਹੋਈ ਹੈ । ਜਾਣਕਾਰੀ ਅਨੁਸਾਰ ਅੱਗ ਨੇ ਕੈਨੇਡਾ ਦੇ ਨਾਲ -ਨਾਲ ਅਮਰੀਕਾ ਦੇ ਕਈ ਇਲਾਕਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ । ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਧੂੰਆਂ ਪੂਰੇ ਯੂਰਪ 'ਚ ਫੈਲਣ ਦੀ ਸੰਭਾਵਨਾ ਹੈ । ਅੱਗ ਕਾਰਨ ਹੁਣ ਤੱਕ 1 ਲੱਖ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ ।