ਵੱਡੀ ਖਬਰ : ਭਿਆਨਕ ਸੜਕ ਹਾਦਸਾ,18 ਲੋਕਾਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੈਕਸੀਕੋ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਤੇਲ ਟੈਕਰ ਤੇ ਇਕ ਯਾਤਰੀ ਬੱਸ 'ਚ ਜ਼ਬਰਦਸਤ ਟੱਕਰ ਹੋਣ ਨਾਲ 18 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਦੋਵੇ ਵਾਹਨ ਸੜ ਕੇ ਸੁਆਹ ਹੋ ਗਏ ਹਨ । ਪੁਲਿਸ ਅਧਿਕਾਰੀ ਨੇ ਕਿਹਾ ਕਿ ਘਟਨਾ ਵਾਲੀ ਜਗ੍ਹਾ ਤੋਂ ਸ਼ੁਰੂ 'ਚ 9 ਲਾਸ਼ਾ ਮਿਲਿਆ ਸੀ। ਲਗਾਤਾਰ ਦੇਖਣ ਤੋਂ ਬਾਅਦ 9 ਹੋਰ ਲੋਕਾਂ ਦੀਆਂ ਲਾਸ਼ਾ ਮਿਲਿਆ ਹਨ । ਉਨ੍ਹਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤੇਲ ਭਰਨ ਵਾਲੇ ਟੈਕਰ ਦਾ ਡਰਾਈਵਰ ਠੀਕ ਹੈ ।ਜਿਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।