ਵੱਡੀ ਖ਼ਬਰ : ਅੱਤਵਾਦੀ ਹਰਵਿੰਦਰ ਰਿੰਦਾ ਨੇ ਆਪਣੇ ਆਪ ਨੂੰ ਦੱਸਿਆ ਸਹੀ ਸਲਾਮਤ, ਪੋਸਟ ਹੋਈ ਵਾਇਰਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਪਾਕਿਸਤਾਨ ਦੇ ਲਾਹੌਰ ਵਿੱਚ ਮੌਤ ਹੋਣ ਤੋਂ ਬਾਅਦ ਹੁਣ ਇਕ ਮਾਮਲੇ 'ਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਗੈਂਗਸਟਰ ਹਰਵਿੰਦਰ ਰਿੰਦਾ ਨੇ ਫੇਸਬੁੱਕ 'ਤੇ ਪੋਸਟ ਸਾਂਝੀ ਕਰਕੇ ਆਪਣੇ ਆਪ ਨੂੰ ਸਹੀ ਸਲਾਮਤ ਦੱਸਿਆ ਹੈ। ਦੱਸਿਆ ਜਾ ਰਿਹਾ ਸੀ ਕਿ ਰਿੰਦਾ ਦੀ ਮੌਤ ਨਸ਼ੇ ਦੀ ਉਵਰਡੋਜ ਕਾਰਨ ਹੋਈ ਹੈ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਰਿੰਦਾ ਦੀ ਮੌਤ ਦੀ ਜਿੰਮੇਵਾਰੀ ਲਈ ਸੀ। ਹੁਣ ਸੋਸ਼ਲ ਮੀਡੀਆ 'ਤੇ ਇਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ, ਜੋ ਕਿ ਰਿੰਦਾ ਸੰਧੂ ਦੇ ਨਾਂ 'ਤੇ ਹੈ, ਪੋਸਟ 'ਚ ਲਿਖਿਆ ਕਿ : ਮੈ ਠੀਕ ਹਾਂ , ਮੇਰੇ ਮਰਨ ਵਾਲੀ ਖਬਰ ਝੂਠੀ ਹੈ। ਫਿਲਹਾਲ ਸਾਡੇ ਵਲੋਂ ਇਸ ਪੋਸਟ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ ਹੈ।

More News

NRI Post
..
NRI Post
..
NRI Post
..