ਵੱਡੀ ਖ਼ਬਰ : ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਤੇਜਾ ਦਾ ਸਾਥੀ ਗ੍ਰਿਫ਼ਤਾਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀ ਪੁਲਿਸ ਨਾਲ ਮੁੱਠਭੇੜ 'ਚ ਮਾਰੇ ਗਏ ਗੈਂਗਸਟਰ ਤੇਜਾ ਦਾ ਕਰੀਬੀ ਸਾਥੀ ਵਿੱਕੀ 1 ਨਾਜਾਇਜ਼ ਪਿਸਤੌਲ,2 ਮੈਗਜ਼ੀਨ 'ਤੇ ਗੱਡੀ ਸਮੇਤ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਮ੍ਰਿਤਕ ਤੇਜਾ ਪੁਲਿਸ ਦੇ ਨਾਲ ਹੋਏ ਮੁਕਾਬਲੇ ਤੋਂ ਕੁਝ ਸਮੇਤ ਪਹਿਲਾਂ ਦੋਸ਼ੀ ਵਿੱਕੀ ਕੋਲ ਰੁਕਿਆ ਹੋਇਆ ਸੀ। ਉਸ ਨੂੰ ਨਾਜਾਇਜ਼ ਹਥਿਆਰ ਤੇ ਗੱਡੀ ਉਹ ਹੀ ਦੇ ਕੇ ਗਿਆ ਸੀ। ਪੁਲਿਸ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਨਸ਼ਾ ਤਸਕਰ ਤੇ ਗੈਂਗਸਟਰ ਨੂੰ ਫੜਨ ਲਈ ਚਲਾਈ ਗਈ, ਵਿਸ਼ੇਸ਼ ਮੁਹਿੰਮ ਤਹਿਤ ਫਿਲੌਰ ਪੁਲਿਸ ਨੂੰ ਇਹ ਵੱਡੀ ਸਫਲਤਾ ਮਿਲੀ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਗੈਂਗਸਟਰ ਤੇਜਾ ਨੇ ਆਪਣੇ ਗੈਂਗ ਦੇ ਲੋਕਾਂ ਨਾਲ ਮਿਲ ਕੇ ਪੰਜਾਬ 'ਚ ਅਤ ਮਚਾ ਰੱਖੀ ਸੀ ।ਫਗਵਾੜਾ ਵਿੱਚ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਬਾਜਵਾ ਨੂੰ ਸ਼ਹੀਦ ਕਰਨ ਵਾਲਾ ਮੁੱਖ ਦੋਸ਼ੀ ਤੇਜਾ ਸੀ। ਗੈਂਗਸਟਰ ਤੇਜਾ ਸਿੰਘ ਨੂੰ ਫੜਨ ਲਈ ਪੁਲਿਸ ਨੇ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ। ਕੁਝ ਦਿਨ ਪਹਿਲਾਂ ਇੰਸਪੈਕਟਰ ਸੁਰਿੰਦਰ ਕੁਮਾਰ ਦੇ ਹੱਥ ਇਸ ਨੂੰ ਲੈ ਕੇ ਅਹਿਮ ਜਾਣਕਾਰੀ ਲੱਗੀ ।

ਉਨ੍ਹਾਂ ਨੂੰ ਪਤਾ ਲੱਗਾ ਤੇਜਾ ਦੀ ਇੱਕ ਮਸ਼ੂਕ ਵੀ ਹੈ।ਜਿਸ ਦੇ ਨਾਲ ਉਹ ਦਿੱਲੀ 'ਚ ਰਹਿੰਦਾ ਹੈ, ਜਦੋ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਤੇਜਾ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਿਸ ਤੇਜਾ ਦੀ ਮਸ਼ੂਕ ਨੂੰ ਫੜ ਕੇ ਥਾਣੇ ਲੈ ਗਈ। ਜਿਸ ਤੋਂ ਬਾਅਦ ਪੁਲਿਸ ਤੇ ਤੇਜਾ ਵਿਚਾਲੇ ਕਾਫੀ ਸਮੇ ਮੁੱਠਭੇੜ ਹੋਈ , ਗੋਲੀ ਲੱਗਣ ਕਾਰਨ ਤੇਜਾ ਦੀ ਮੌਤ ਹੋ ਗਈ ।