ਵੱਡੀ ਖ਼ਬਰ : ਸਤੀਸ਼ ਕੌਸ਼ਿਕ ਦੀ ਮੌਤ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਦਾਕਾਰ ਸਤੀਸ਼ ਕੌਸ਼ਿਕ ਦਾ ਬੀਤੀ ਦਿਨੀਂ ਦੇਹਾਂਤ ਹੋ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਹੁਣ ਨਵਾਂ ਖ਼ੁਲਾਸਾ ਹੋਇਆ ਹੈ ।ਦਿੱਲੀ ਪੁਲਿਸ ਅਨੁਸਾਰ ਸਤੀਸ਼ ਕੌਸ਼ਿਕ ਦੀ ਮੌਤ ਸ਼ੱਕੀ ਹਾਲਾਤ 'ਚ ਹੋਈ ਹੈ। ਉਨ੍ਹਾਂ ਨੇ ਕਿਹਾ ਜਦੋ ਪੁਲਿਸ ਫਾਰਮ ਹਾਊਸ ਪਹੁੰਚੀ ਤਾਂ ਉਨ੍ਹਾਂ ਨੂੰ ਕੁਝ ਇਤਰਾਜ਼ਯੋਗ ਦਵਾਈਆਂ ਮਿਲਿਆ। ਜਿਸ ਤੋਂ ਬਾਅਦ ਪੁਲਿਸ ਸਤੀਸ਼ ਦੇ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਵਲੋਂ ਹੋਲੀ ਪਾਰਟੀ ਵਿੱਚ ਆਏ ਸਾਰੇ ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜੋ ਉਸ ਸਮੇ ਫਾਰਮ ਹਾਊਸ 'ਚ ਮੌਜੂਦ ਸਨ। ਪੁਲਿਸ ਵਲੋਂ ਪਾਰਟੀ 'ਚ ਸ਼ਾਮਲ ਸਾਰੇ ਲੋਕਾਂ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਜਾਂਚ ਕਰਕੇ ਪਤਾ ਕੀਤਾ ਜਾ ਰਿਹਾ ਕਿ ਸਤੀਸ਼ ਦੇ ਫਾਰਮ ਹਾਊਸ 'ਚ ਇਤਰਾਜ਼ਯੋਗ ਦਵਾਈਆਂ ਕਿਉ ਆਇਆ ਸੀ ? ਕੀ ਇਨ੍ਹਾਂ ਦਵਾਈਆਂ ਦਾ ਸਬੰਧ ਸਤੀਸ਼ ਨਾਲ ਸੀ।