ਵੱਡੀ ਖ਼ਬਰ : ਕੈਨੇਡਾ ਬੈਠੇ ਸਭ ਵੱਡੇ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਟਾਪ 11 ਗੈਂਗਸਟਰਾਂ ਵਿੱਚੋ 1 ਗੈਂਗਸਟਰ ਅਮਰਪ੍ਰੀਤ ਉਰਫ ਚੱਕੀ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਉਹ ਵੈਨਕੂਵਰ ਦੇ ਫਰੇਜ਼ਰਵਿਉ ਬੈਕੁਇਟ ਹਾਲ 'ਚ ਵਿਆਹ ਸਮਾਗਮ ਵਿੱਚ ਸ਼ਾਮ ਹੋਣ ਤੋਂ ਬਾਅਦ ਜਦੋ ਉਹ ਸਵੇਰੇ ਹਾਲ ਤੋਂ ਬਾਹਰ ਗਿਆ ਤਾਂ ਉਸ ਸਮੇ ਕੁਝ ਵਿਅਕਤੀਆਂ ਵੱਲੋ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ।

ਉੱਥੇ ਦੀ ਗੈਂਗਸਟਰ ਅਮਨਪ੍ਰੀਤ ਸਿੰਘ ਦੀ ਗੱਡੀ ਵਾਰਦਾਤ ਤੋਂ ਦੂਰੀ 'ਤੇ ਮਿਲੀ ਹੈ। ਪੁਲਿਸ ਅਧਿਕਾਰੀਆਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਸ ਦੀ ਵਿਰੋਧੀ ਗੈਂਗ ਵਲੋਂ ਇਸ ਵਾਰਦਾਤ ਨੂੰ ਅੰਜਮ ਦਿੱਤਾ ਗਿਆ। ਅਮਨਪ੍ਰੀਤ ਦਾ ਸਬੰਧ ਸੰਯੁਕਤ ਰਾਸ਼ਟਰ ਗੈਂਗ ਨਾਲ ਸੀ । ਜਿਸਦੀ ਬ੍ਰਦਰਜ ਕੀਪਰਜ਼ ਗੈਂਗ ਨਾਲ ਕਾਫੀ ਸਮੇ ਤੋਂ ਦੁਸ਼ਮਣੀ ਚੱਲ ਰਹੀ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਮਾਮਲੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ।