ਵੱਡੀ ਖ਼ਬਰ : ਜੱਜਾਂ ਖ਼ਿਲਾਫ਼ ਗਲਤ ਟਿੱਪਣੀ ਕਰਨ ਵਾਲੇ ਬਰਖਾਸਤ DSP ਸੇਖੋਂ ਨੂੰ ਕੋਰਟ ਨੇ ਭੇਜਿਆ ਜੇਲ੍ਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਾਈ ਕੋਰਟ ਤੇ ਜੱਜਾਂ ਖ਼ਿਲਾਫ਼ ਗਲਤ ਟਿੱਪਣੀ ਕਰਨ ਵਾਲੇ ਬਰਖਾਸਤ DSP ਬਲਵਿੰਦਰ ਸਿੰਘ ਸੇਖੋਂ ਨੂੰ ਪੁਲਿਸ ਨੇ ਕੋਰਟ 'ਚ ਪੇਸ਼ ਕੀਤਾ। ਜਿੱਥੇ ਕੋਰਟ ਨੇ ਸੇਖੋਂ ਨੂੰ ਜੇਲ੍ਹ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੁਣ ਬਲਵਿੰਦਰ ਸਿੰਘ ਸੇਖੋਂ ਨੂੰ 24 ਫਰਵਰੀ ਨੂੰ ਹਾਈ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ DSP ਬਲਵਿੰਦਰ ਸੇਖੋਂ ਨੇ ਨਸ਼ੇ ਖ਼ਿਲਾਫ਼ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ।ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਸੇਖੋਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਹਾਈ ਕੋਰਟ ਤੇ ਜੱਜਾਂ ਖ਼ਿਲਾਫ਼ ਗਲਤ ਟਿੱਪਣੀ ਕੀਤੀ ਸੀ ।ਜਿਸ ਤੋਂ ਬਾਅਦ ਹਾਈ ਕੋਰਟ ਨੇ ਸੇਖੋਂ ਖ਼ਿਲਾਫ਼ ਵਾਰੰਟ ਜਾਰੀ ਕਰਕੇ ਕੋਰਟ 'ਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਸੀ । ਇਨ੍ਹਾਂ ਹੁਕਮਾਂ ਤੋਂ ਬਾਅਦ ਪੁਲਿਸ ਨੇ ਸੇਖੋਂ ਨੂੰ ਗ੍ਰਿਫ਼ਤਾਰ ਕਰ ਲਿਆ ।

More News

NRI Post
..
NRI Post
..
NRI Post
..