ਵੱਡੀ ਖ਼ਬਰ : ਤਾਸ਼ ਖੇਡਦਿਆਂ ਹੋਈ ਲੜਾਈ ਨੇ ਲਿਆ ਖੂਨੀ ਰੂਪ, ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਬਜ਼ੁਰਗ ਨਾਲ ਧੱਕਾਮੁੱਕੀ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਤਾਸ਼ ਖੇਡਦਿਆਂ ਹੋਈ ਲੜਾਈ ਨੇ ਖੂਨੀ ਰੂਪ ਲੈ ਲਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਰਾਣੀ ਦਾਣਾ ਮੰਡੀ ਵਿੱਚ ਰੋਜਾਨਾ ਦੀ ਤਰਾਂ ਆਪਣੇ ਦੋਸਤਾਂ ਨਾਲ ਤਾਸ਼ ਖੇਡ ਰਹੇ ਬਜ਼ੁਰਗ ਦੀ ਧੱਕਾਮੁੱਕੀ ਦੌਰਾਨ ਮੌਤ ਹੋ ਗਈ। ਸ਼ਿਕਾਇਤ 'ਚ ਅਮਿਤ ਕੁਮਾਰ ਨੇ ਕਿਹਾ ਕਿ ਉਸ ਦੇ ਪਿਤਾ ਮਦਨ ਲਾਲ ਰੋਜ਼ਾਨਾ ਦੀ ਤਰਾਂ ਪੁਰਾਣੀ ਦਾਣਾ ਮੰਡੀ 'ਚ ਤਾਸ਼ ਖੇਡਣ ਗਏ ਤੇ ਰੋਟੀ ਸਮੇ ਜਦੋ ਉਹ ਵਾਪਸ ਨਾ ਆਏ ਤਾਂ ਉੱਚ ਉਨ੍ਹਾਂ ਨੂੰ ਬੁਲਾਉਣ ਲਈ ਗਿਆ ਤਾਂ ਦੇਖਿਆ ਕਿ ਉੱਥੇ ਮੌਜੂਦ ਸ਼ਕੀਂ ਉਨ੍ਹਾਂ ਨਾਲ ਧੱਕਾਮੁੱਕੀ ਕਰ ਰਿਹਾ ਸੀ। ਇਸ ਦੌਰਾਨ ਸਚਿਨ ਨੇ ਉਨ੍ਹਾਂ ਨੂੰ ਧੱਕਾ ਮਾਰ ਦਿੱਤਾ ਤੇ ਉਹ ਜ਼ਮੀਨ 'ਤੇ ਡਿੱਗ ਗਏ, ਜਦੋ ਉਨ੍ਹਾਂ ਨੂੰ ਡਾਕਟਰ ਕੋਲ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।