ਵੱਡੀ ਖ਼ਬਰ : ਲਵ ਮੈਰਿਜ ਦਾ ਹੋਇਆ ਦਰਦਨਾਕ ਅੰਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਕ ਪ੍ਰੇਮੀ ਜੋੜੇ ਨੇ ਘਰ ਤੋਂ ਭੱਜ ਕੇ ਪ੍ਰੇਮ ਵਿਆਹ ਕਰਵਾਇਆ ਸੀ। ਜਿਨ੍ਹਾਂ ਦੀਆਂ ਲਾਸ਼ਾ ਖਾਨਪੁਰ ਦੇ ਪਿੰਡ ਮਾਗਪੁਰ ਦੇ ਕੋਲ ਬਰਾਮਦ ਹੋਇਆ ਹਨ । ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਦੋਵਾਂ ਦਾ ਕਤਲ ਅਣਖ ਦੀ ਖਾਤਿਰ ਕੀਤਾ ਗਿਆ ਹੈ । ਜਦੋ ਲਾਸ਼ਾ ਬਰਾਮਦ ਹੋਇਆ ਤਾਂ ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਲਾਸ਼ਾ ਨੂੰ ਕਬਜ਼ੇ 'ਚ ਲੈ ਲਿਆ । ਮ੍ਰਿਤਕਾਂ ਦੀ ਪਛਾਣ ਰੁਖ਼ਸਾਨਾ ਤੇ ਕਬੀਰ ਦੇ ਰੂਪ 'ਚ ਹੋਈ ਹੈ । ਜਿਨ੍ਹਾਂ ਨੇ 11 ਅਕਤੂਬਰ ਨੂੰ ਨਿਕਾਹ ਕਰਵਾਇਆ ਸੀ । ਲਾਸ਼ਾ ਦੀ ਹਾਲਤ ਦੇਖ ਕੇ ਪਤਾ ਲੱਗਦਾ ਹੈ ਕਿ ਦੋਵਾਂ ਦੀ ਹੱਤਿਆ ਕਰਕੇ ਲਾਸ਼ਾ ਨੂੰ ਸੁੱਟਿਆ ਗਿਆ । ਪਰਿਵਾਰ ਨੇ ਕਿਹਾ ਸਾਡਾ ਰੁਖ਼ਸਾਨਾ ਨਾਲ ਕੋਈ ਸਬੰਧ ਨਹੀਂ ਹੈ। ਕਬੀਰ ਦੇ ਪਰਿਵਾਰਿਕ ਮੈਬਰਾਂ ਨੇ ਦੋਸ਼ ਲਗਾਇਆ ਕਿ ਰੁਖ਼ਸਾਨਾ ਦੇ ਪਰਿਵਾਰ ਨੇ ਅਣਖ ਦੇ ਖ਼ਾਤਿਰ ਦੋਵਾਂ ਦਾ ਕਤਲ ਕੀਤਾ ਹੈ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।