ਵੱਡੀ ਖ਼ਬਰ : ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ , ਫੈਲੀ ਦਹਿਸ਼ਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪੁਸ਼ਪ ਵਿਹਾਰ ਦੇ ਅੰਮ੍ਰਿਤਾ ਸਕੂਲ ਨੂੰ ਇੱਕ ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸ ਕਾਰਨ ਪੂਰੇ ਸਕੂਲ ਵਿੱਚ ਦਹਿਸ਼ਤ ਫੈਲ ਗਈ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਫੋਰਸ ਨੇ ਬੰਬ ਨਿਰੋਧਕ ਟੀਮ ਨੂੰ ਬੁਲਾਇਆ। ਫਿਲਹਾਲ ਪੁਲਿਸ ਨੇ ਅਧਿਕਾਰੀਆਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ । ਉੱਥੇ ਹੀ ਪੁਲਿਸ ਟੀਮ ਵਲੋਂ ਸਕੂਲ ਨੂੰ ਜਲਦ ਤੋਂ ਜਲਦ ਖਾਲੀ ਕਰਵਾ ਕੇ ਸੀਲ ਕਰ ਦਿੱਤਾ ਗਿਆ ਹੈ ।