ਵੱਡੀ ਖ਼ਬਰ : ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਗੋਲੀਬਾਰੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਅਰਬਨ ਅਸਟੇਟ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਗੰਦੇ ਨਾਲੇ ਕੋਲ 307 ਤੇ ਜਾਅਲੀ ਕਰੰਸੀ ਦੇ ਮਾਮਲੇ ਵਿੱਚ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਗਈ। ਪੁਲਿਸ ਟੀਮ ਤੇ ਬਦਮਾਸ਼ਾਂ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ,ਜਵਾਬੀ ਕਾਰਵਾਈ ਕਰਦੇ ਪੁਲਿਸ ਵਲੋਂ ਵੀ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਦੌਰਾਨ ਗੋਲੀ ਬਦਮਾਸ਼ ਦੀ ਲੱਤ ਵਿੱਚ ਜਾ ਲੱਗੀ । ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ । ਤਲਾਸ਼ੀ ਦੌਰਾਨ ਦੋਸ਼ੀ ਕੋਲੋਂ ਦੇਸੀ ਕੱਟਾ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਉਹ ਦੋਸ਼ੀ ਹੈ ,ਜਿਸ ਨੇ ਪਿਛਲੇ ਦਿਨੀਂ ਗੜ੍ਹਾ ਵਿੱਚ ਗੋਲੀਆਂ ਚਲਾਈਆਂ ਸੀ। ਉਸ ਨੂੰ ਕਾਬੂ ਕਰਨ ਲਈ ਪੁਲਿਸ ਨੇ ਜਦੋ ਛਾਪੇਮਾਰੀ ਕੀਤੀ ਤਾਂ 8 ਗੁੰਡਾਗਰਦੀ ਦੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਦਕਿ ਦੋਸ਼ੀ ਯੁਵਰਾਜ ਫਰਾਰ ਸੀ। ਪੁਲਿਸ ਅਨੁਸਾਰ ਯੁਵਰਾਜ ਜਾਅਲੀ ਕਰੰਸੀ ਦਾ ਕੰਮ ਕਰਦਾ ਸੀ । ਉਸ ਦੇ ਕਮਰੇ 'ਚੋ ਪੁਲਿਸ ਨੇ ਪੈਸਿਆਂ ਦੀ ਛਪਾਈ ਕਰਨ ਵਾਲਾ ਸਾਰਾ ਸਾਮਾਨ ਬਰਾਮਦ ਕੀਤਾ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..