ਵੱਡੀ ਖ਼ਬਰ : ਹਰਵਿੰਦਰ ਰਿੰਦਾ ਸਮੇਤ ਇਹ 6 ਗੈਂਗਸਟਰ ਭਗੌੜੇ ਕਰਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ) : NIA ਦੀ ਵਿਸ਼ੇਸ਼ ਅਦਾਲਤ ਵਲੋਂ ਹਰਵਿੰਦਰ ਰਿੰਦਾ ਸਮੇਤ 6 ਗੈਂਗਸਟਰਾਂ ਨੂੰ ਭੋਡੇ ਕਰਾਰ ਕੀਤਾ ਗਿਆ ਹੈ। ਇਹ ਗੈਂਗਸਟਰ ਕੈਨੇਡਾ ਤੇ ਪਾਕਿਸਤਾਨ ਤੋਂ ਵੱਡੀ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਭਗੋੜਾ ਕਰਾਰ ਗੈਂਗਸਟਰਾਂ ਦੀ ਸੂਚੀ 'ਚ ਕੈਨੇਡਾ ਵਾਸੀ ਅਰਸ਼ਦੀਪ ਡੱਲਾ ,ਲਖਬੀਰ ਸਿੰਘ, ਰਮਨਦੀਪ ਸਿੰਘ, ਲਖਬੀਰ ਸਿੰਘ ਸੰਧੂ ਆਦਿ ਸ਼ਾਮਲ ਹਨ । ਇਸ ਤੋਂ ਇਲਾਵਾ ਪਾਕਿਸਤਾਨ 'ਚ ਰਹਿੰਦੇ ਹਰਵਿੰਦਰ ਸਿੰਘ ਸੰਧੂ , ਲਖਬੀਰ ਸਿੰਘ ਰੋਡੇ ਤੇ ਵਧਵਾ ਸਿੰਘ ਬੱਬਰ ਨੂੰ ਵੀ ਭਗੌੜੇ ਐਲਾਨਿਆ ਗਿਆ। ਦੱਸਣਯੋਗ ਹੈ ਕਿ ਅੱਜ ਚੜ੍ਹਦੀ ਸਵੇਰ ਹੀ NIA ਵਲੋਂ ਕਈ ਥਾਵਾਂ 'ਤੇ ਛਾਪੇਮਾਰੀ ਕਰਕੇ ਤਲਾਸ਼ੀ ਕੀਤੀ ਗਈ। ਇਸ ਦੌਰਾਨ ਅਧਿਕਾਰੀਆਂ ਵੱਲੋ ਕਈ ਸ਼ੱਕੀਆਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ ।

More News

NRI Post
..
NRI Post
..
NRI Post
..