ਵੱਡੀ ਖ਼ਬਰ : ਇਸ ਵੱਡੇ ਗੈਂਗਸਟਰ ਨੇ ਅੰਮ੍ਰਿਤਪਾਲ ਸਿੰਘ ਨੂੰ ਦਿੱਤੀ ਚੇਤਾਵਨੀ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : 'ਵਾਰਿਸ ਪੰਜਾਬ' ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ 'ਚ ਬੰਦ ਇੱਕ ਵੱਡੇ ਗੈਂਗਸਟਰ ਵਲੋਂ ਚਿੱਠੀ ਰਾਹੀਂ ਚੇਤਾਵਨੀ ਦਿੱਤੀ ਗਈ ਹੈ। ਗੈਂਗਸਟਰ ਨੇ ਪੱਤਰ 'ਚ ਅੰਮ੍ਰਿਤਪਾਲ ਨੂੰ ਕਿਹਾ ਕੀ ਉਹ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰੇ। ਇਸ ਤੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਕੁਝ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਹੈ। ਦੱਸਿਆ ਜਾ ਰਿਹਾ ਬਦਨਾਮ ਗੈਂਗਸਟਰ ਰਾਜੀਵ ਉਰਫ਼ ਰਾਜਾ ਨੇ ਬਠਿੰਡਾ ਜੇਲ੍ਹ ਤੋਂ ਅੰਮ੍ਰਿਤਪਾਲ ਸਿੰਘ ਨੂੰ ਚਿੱਠੀ ਲਿਖ ਕੇ ਚੇਤਾਵਨੀ ਦਿੱਤੀ । ਗੈਂਗਸਟਰ ਨੇ ਚੇਤਾਵਨੀ ਦਿੰਦੇ ਕਿਹਾ ਕਿ ਇੱਕ ਪਾਸੇ ਤੁਸੀਂ ਇਕੱਠੇ ਹੋ ਰਹੇ ਹੋ ਤੇ ਦੂਜੇ ਪਾਸੇ ਖਾਲਿਸਤਾਨ ਦਾ ਸਮਰਥਨ ਕਰ ਰਹੇ ਹੋ? ਕੀ ਤੁਸੀਂ ਫਿਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਗੈਂਗਸਟਰ ਨੇ ਪੱਤਰ 'ਚ ਜੇਲ੍ਹ ਦੇ ਹਾਲਤ ਬਾਰੇ ਵੀ ਵੱਡੇ ਖੁਲਾਸੇ ਕੀਤੇ ਹਨ । ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਉਮਰ 29 ਸਾਲ ਹੈ,ਜੋ ਕਿ ਇੱਕ ਸੰਸਥਾ ਵਾਰਿਸ ਪੰਜਾਬ ਦਾ ਮੁੱਖੀ ਹੈ। ਇਸ ਸੰਸਥਾ ਦੀ ਕਹਾਣੀ ਦੀਪ ਸਿੱਧੂ ਨਾਲ ਜੁੜੀ ਹੋਈ ਹੈ।

More News

NRI Post
..
NRI Post
..
NRI Post
..