ਵੱਡੀ ਖ਼ਬਰ : ਪੰਜਾਬ ਦੇ ਇਸ ਜ਼ਿਲ੍ਹੇ ‘ਚੋ ਬੰਬ ਮਿਲਣ ਨਾਲ ਮੱਚਿਆ ਹੜਕੰਪ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹੁਸ਼ਿਆਰਪੁਰ ਤੋਂ ਬੰਬ ਮਿਲਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੱਸਿਆ ਜਾ ਰਿਹਾ ਇੱਕ ਕਿਸਾਨ ਦੇ ਖੇਤ 'ਚੋ ਬੰਬ ਮਿਲਿਆ ਹੈ । ਪੁਰਾਣ ਵੱਡ ਅਕਾਰੀ ਬੰਬ ਪਿੰਡ ਧਰਮਪੁਰ ਦੇ ਕਿਸਾਨ ਇਟਿੰਦਰਪਾਲ ਸਿੰਘ ਦੇ ਖੇਤ 'ਚੋ ਬੰਬ ਮਿਲਿਆ । ਜਾਣਕਾਰੀ ਅਨੁਸਾਰ ਕਿਸਾਨ ਇਟਿੰਦਰਪਾਲ ਸਿੰਘ ਆਪਣੇ ਖੇਤ ਵਿੱਚ ਵਾਹੀ ਕਰ ਰਿਹਾ ਸੀ ਤੇ ਇਸ ਦੌਰਾਨ ਬੰਬ ਉਸ ਦੇ ਟ੍ਰੈਕਟਰ ਦੇ ਹਲਾਂ ਵਿੱਚ ਫਸ ਗਿਆ। ਜਿਸ ਤੋਂ ਬਾਅਦ ਉਸ ਨੇ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਉਸ ਥਾਂ ਨੂੰ ਸੀਲ ਕਰ ਦਿੱਤਾ । ਦੱਸਣਯੋਗ ਹੈ ਕਿ ਬੰਬ ਮਿਲਣ ਵਾਲੀ ਥਾਂ ਤੋਂ ਕੁਝ ਦੂਰੀ 'ਤੇ ਰੇਲਵੇ ਸਟੇਸ਼ਨ ਵੀ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..