ਵੱਡੀ ਖਬਰ : 1.24 ਕਰੋੜ ਦੀ ਧੋਖਾਧੜੀ ਦੇ ਦੋਸ਼ ਦੋ ਬੈਂਕ ਅਧਿਕਾਰੀ ਗ੍ਰਿਫਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧ ਚਲਾਈ ਮੁਹਿੰਮ ਤਹਿਤ ਕੇਂਦਰੀ ਸਹਿਕਾਰੀ ਬੈਂਕ ਰੂਪਨਗਰ ਵਿੱਚ 1.24 ਕਰੋੜ ਰੁਪਏ ਦੀ ਵਿੱਤੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਸਹਾਇਕ ਮੈਨੇਜ਼ਰ ਬਿਕਰਮਜੀਤ ਸਿੰਘ ਤੇ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਕਿ ਬਿਊਰੋ ਨੂੰ ਸ਼ਿਕਾਇਤ ਮਿਲੀ ਸੀ।

ਜਿਸ ਦੇ ਆਧਾਰ ਤੇ ਕਾਰਵਾਈ ਕਰਨ ਤੇ ਪਤਾ ਲੱਗਾ ਕਿ ਦੋਸ਼ੀ ਬਿਕਰਮਜੀਤ ਸਿੰਘ ਨੇ ਸਾਲ 2011 ਤੋਂ 2016 ਤੱਕ ਬੈਂਕ ਵਿੱਚ ਆਪਣੀ ਤਾਇਨਾਤੀ ਦੌਰਾਨ ਬੈਂਕ ਮੈਨੇਜਰ ਤੇ ਬੈਂਕ ਦੇ ਹੋਰ ਕਰਮਚਾਰੀਆ ਦੇ ਖਾਤਿਆਂ ਦੇ ਆਈ ਡੀ, ਪਾਸਵਰਡ ਤੇ ਹੋਰ ਵੇਰਵਿਆਂ ਦਾ ਗ਼ਲਤ ਇਸਤੇਮਾਲ ਕਰਕੇ ਰਕਮ ਵਿਚ ਘਪਲਾ ਕਰ ਰਹੇ ਹਨ।

ਦੋਸ਼ੀ ਮੈਨੇਜਰ ਨੂੰ ਵੱਖ ਵੱਖ ਬੈਂਕਾਂ ਤੋਂ ਇਨਵਾਰ੍ਡ ਚੈੱਕਾਂ ਦੀ ਕਲੀਅਰੈਂਸ,ਸਟੇਟ ਕੋਆਪ੍ਰੇਟਿਵ ਬੈਂਕ ਦੇ ਚਾਲੂ ਖਾਤਿਆਂ ਦੇ ਮਿਲਣ ਲਈ ਤਾਇਨਾਤ ਕੀਤਾ ਗਿਆ ਸੀ। ਊਨਾ ਨੇ ਕਿਹਾ ਕਿ ਦੋਸ਼ੀ ਨੇ ਪਣੇ ਸਰਕਾਰੀ ਅਹੁਦੇ ਦਾ ਗ਼ਲਤ ਇਸਤੇਮਾਲ ਕਰਕੇ ਧੋਖਾਧੜੀ ਵਾਲੇ ਪੈਸੇ ਆਪਣੇ ਪਰਿਵਾਰਿਕ ਮੈਬਰਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਹਨ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ 1,24,46,547 ਰੁਪਏ ਦਾ ਘੋਟਾਲਾ ਕੀਤਾ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਨੇ ਨਾਲ 2011 ਤੋਂ 2016 ਤੱਕ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਤੋਂ ਇਲਾਵਾ ਹੋਰ ਕਰਮਚਾਰੀਆਂ ਦੀ ਆਈ ਡੀ ਤੇ ਪਾਸਵਰਡ ਦੀ ਵਰਤੋਂ ਕੀਤੀ ਹੈ ਪਰ ਸਭ ਤੋਂ ਵੱਧ ਦੋਸ਼ੀਆਂ ਨੇ ਅਸ਼ੋਕ ਸਿੰਘ ਦੀ ਆਈ ਡੀ ਵਰਤੋਂ ਕੀਤੀ ਹੈ। ਇਸ ਦੀ ਸ਼ਿਕਾਇਤ ਅਸ਼ੋਕ ਸਿੰਘ ਨੇ ਕਦੇ ਵੀ ਉੱਚ ਅਧਿਕਾਰੀ ਨੂੰ ਨਹੀਂ ਕੀਤੀ ਸੀ। ਦੋਵੇ ਦੋਸ਼ੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।