ਵੱਡੀ ਖ਼ਬਰ : ਮਾਮੇ ਨੇ ਆਪਣੀ ਹੀ ਭਾਣਜੀ ਨੂੰ ਕੀਤਾ ਅਗਵਾ, ਫਿਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਆਪਣੀ ਹੀ ਭਾਣਜੀ ਨੂੰ ਅਗਵਾ ਕਰਕੇ ਭੈਣ ਕੋਲੋਂ ਫਿਰੌਤੀ ਮੰਗਣ ਵਾਲੇ ਮਾਮੇ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਨੌਜਵਾਨ ਬੇਰੁਜ਼ਗਾਰ ਸੀ। ਆਰਥਿਕ ਤੋਰ 'ਤੇ ਹਾਲਾਤ ਠੀਕ ਹੋਣ ਕਾਰਨ ਉਹ ਪਿਛਲੇ ਕਾਫੀ ਸਮੇ ਤੋਂ ਆਪਣੀ ਭੈਣ ਦੇ ਘਰ ਰਹਿ ਰਿਹਾ ਸੀ। ਨੌਜਵਾਨ ਨੇ ਕਮਾਈ ਕਰਨ ਦੇ ਲਾਲਚ ਨਾਲ ਆਪਣੇ ਭੈਣ ਦੇ ਘਰ ਬੈਠ ਕੇ ਅਗਵਾ ਕਰਨ ਦੀ ਸਾਜਿਸ਼ ਰਚੀ ।ਉਸ ਨੇ ਆਪਣੀ12 ਸਾਲਾਂ ਭਾਣਜੀ ਨੂੰ ਅਗਵਾ ਕਰ ਲਿਆ।

ਜਾਣਕਾਰੀ ਅਨੁਸਾਰ ਮਾਮੇ ਨੇ ਆਪਣੀ ਭਾਣਜੀ ਨੂੰ ਅਗਵਾ ਕਰਨ ਤੋਂ ਬਾਅਦ ਭੈਣ ਨੂੰ ਫੋਨ ਕਰਕੇ ਕਿਹਾ ਕਿ ਜੇਕਰ ਉਹ ਚਾਹੁੰਦੀ ਹੈ ਕਿ ਉਸ ਦੀ ਧੀ ਦੀ ਜਾਨ ਸੁਰੱਖਿਅਤ ਰਹੇ ਤਾਂ ਉਸ ਨੂੰ 25 ਲੱਖ ਰੁਪਏ ਦੇਣੇ ਪੈਣਗੇ ।ਜੇਕਰ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਉਹ ਆਪਣੀ ਧੀ ਦੀ ਜਾਨ ਤੋਂ ਹੱਥ ਧੋ ਬੈਠੇ ਗਈ। ਪਰਿਵਾਰਿਕ ਮੈਬਰਾਂ ਦੀ ਸ਼ਿਕਾਇਤ 'ਤੇ ਜਦੋ ਪੁਲਿਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕੀਤਾ, ਸਾਰੀ ਵਾਰਦਾਤ ਦਾ ਖ਼ੁਲਾਸਾ ਹੋਇਆ। ਪੁਲਿਸ ਨੇ ਦੋਸ਼ੀ ਮਾਮਲੇ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।