ਵੱਡੀ ਖ਼ਬਰ : ਸਿੱਧੂ ਦੇ ਕਤਲ ਲਈ ਪਾਕਿਸਤਾਨ ਤੋਂ ਆਏ ਸੀ ਹਥਿਆਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਵੱਡੇ ਖ਼ੁਲਾਸੇ ਹੋਏ ਹਨ। NIA ਅਨੁਸਾਰ ਸਿੱਧੂ ਨੂੰ ਮਾਰਨ ਲਈ ਵਰਤੇ ਗਏ ਹਥਿਆਰ ਪਾਕਿਸਤਾਨੀ ਨੌਜਵਾਨ ਵਲੋਂ ਸਪਲਾਈ ਕੀਤੇ ਗਏ ਹਨ ,ਜੋ ਇਸ ਸਮੇ ਦੁਬਈ 'ਚ ਰਹਿੰਦਾ ਹੈ। ਨੌਜਵਾਨ ਦੀ ਪਛਾਣ ਹਾਮਿਦ ਦੇ ਰੂਪ 'ਚ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਇਸ ਕਤਲ ਮਾਮਲੇ ਵਿੱਚ ਪਹਿਲੀ ਵਾਰ ਪਾਕਿਸਤਾਨੀ ਨਾਗਰਿਕ ਦੀ ਸਿੱਧੀ ਭੂਮਿਕਾ ਸਾਹਮਣੇ ਆਈ ਹੈ । ਹਾਮਿਦ ਸਿੱਧੂ ਦੇ ਕਤਲ ਤੋਂ ਪਹਿਲਾਂ ਦੁਬਈ 'ਚ ਗੈਂਗਸਟਰ ਬਿਸ਼ਨੋਈ ਗੈਂਗ ਦੇ ਬੁਲੰਦਸ਼ਹਿਰ 'ਚ ਰਹਿਣ ਵਾਲੇ ਹਥਿਆਰ ਸਪਲਾਇਰ ਸ਼ਾਹਬਾਜ਼ ਅੰਸਾਰੀ ਨੂੰ ਮਿਲਿਆ ਸੀ। ਇਸ ਦੌਰਾਨ ਹਾਮਿਦ ਨੇ ਉਸ ਨੂੰ ਕੈਨੇਡਾ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਆਪਣੇ ਕਰੀਬੀ ਸਬੰਧਾਂ ਬਾਰੇ ਦੱਸਿਆ। ਦੱਸਣਯੋਗ ਹੈ ਕਿ ਪਿਛਲੇ ਸਾਲ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਇਸ ਕਤਲ ਕਾਂਡ ਦੀ ਜਿੰਮੇਵਾਰੀ ਗੋਲਡੀ ਬਰਾੜ ਵਲੋਂ ਲਈ ਗਈ ਸੀ ।

More News

NRI Post
..
NRI Post
..
NRI Post
..