ਵੱਡੀ ਖ਼ਬਰ : 19 ਲੱਖ ਰੁਪਏ ਖ਼ਰਚ ਕਰ ਪਤਨੀ ਭੇਜੀ ਸੀ ਵਿਦੇਸ਼, ਪਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲੱਖਾਂ ਰੁਪਏ ਲੱਗਾ ਕੇ ਕੈਨੇਡਾ ਭੇਜੀ ਪਤਨੀ ਨੇ ਵੱਡਾ ਕਾਰਾ ਕਰ ਦਿੱਤਾ ਹੈ। ਜਗਵਿੰਦਰ ਸਿੰਘ ਨੇ ਸ਼ਿਕਾਇਤ 'ਚ ਕਿਹਾ ਕਿ ਉਸ ਦਾ ਵਿਆਹ 2020 ਨੂੰ ਹਰਿਆਣਾ ਦੇ ਪਿੰਡ ਛੰਨੀ ਦੀ ਰਹਿਣ ਵਾਲੀ ਸਰਪ੍ਰੀਤ ਕੌਰ ਨਾਲ ਹੋਇਆ ਸੀ ।ਵਿਆਹ ਤੋਂ ਬਾਅਦ ਸਰਪ੍ਰੀਤ ਕੌਰ ਦੇ ਕੈਨੇਡਾ ਜਾਣ ਦਾ 19 ਲੱਖ ਰੁਪਏ ਦਾ ਖ਼ਰਚ ਉਸ ਦੇ ਪਤੀ ਨੇ ਹੀ ਕੀਤਾ ਸੀ ।ਇਸ ਤੋਂ ਪਹਿਲਾਂ ਵਿਆਹ ਦਾ ਖ਼ਰਚਾ ਉਸ ਦੇ ਸਹੁਰੇ ਪਰਿਵਾਰ ਨੇ ਹੀ ਕੀਤਾ ਸੀ। ਜਗਵਿੰਦਰ ਸਿੰਘ ਨੇ ਕਿਹਾ ਕਿ ਵਿਆਹ ਸਮੇ ਸਰਪ੍ਰੀਤ ਕੌਰ ਨੂੰ ਪਰਿਵਾਰਿਕ ਮੈਬਰਾਂ ਵਲੋਂ ਸੋਨੇ ਦੇ ਗਹਿਣੇ ਵੀ ਪਾਏ ਗਏ ਸਨ ਪਰ ਕੈਨੇਡਾ ਪਹੁੰਚ ਸਰਪ੍ਰੀਤ ਕੌਰ ਨੇ ਆਪਣੇ ਪਤੀ ਤੇ ਸਹੁਰੇ ਪਰਿਵਾਰਿਕ ਨਾਲ ਸਾਰੇ ਸਬੰਧ ਤੋੜ ਦਿੱਤੇ ਤੇ ਜਗਵਿੰਦਰ ਸਿੰਘ ਨੂੰ ਕੈਨੇਡਾ ਬੁਲਾਉਣ ਤੋਂ ਵੀ ਇਨਕਾਰ ਕਰ ਦਿੱਤਾ। ਫਿਲਹਾਲ ਪੁਲਿਸ ਨੇ ਪਤੀ ਦੇ ਬਿਆਨਾਂ ਆਧਾਰ ਮਾਮਲਾ ਦਰਜ਼ ਕਰ ਲਿਆ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ।

More News

NRI Post
..
NRI Post
..
NRI Post
..