ਵੱਡੀ ਕਾਰਵਾਈ : BSF ਜਵਾਨਾਂ ਨੇ ਸਰਹੱਦੀ ਇਲਾਕੇ ਤੋਂ ਡਰੋਨ ਤੇ ਨਸ਼ਾ ਕੀਤਾ ਬਰਾਮਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਗੁਰਦਾਸਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ BSF ਜਵਾਨ ਨੇ ਅੱਜ ਸਰਹੱਦੀ ਇਲਾਕੇ ਤੋਂ ਡਰੋਨ ਤੇ ਨਸ਼ਾ ਬਰਾਮਦ ਕੀਤਾ ਹੈ। BSF ਨੇ ਜਿਸ ਥਾਂ 'ਤੇ ਡਰੋਨ ਡਿੱਗਿਆ, ਉੱਥੇ ਤਲਾਸ਼ੀ ਮੁਹਿੰਮ ਕੀਤੀ । ਤਲਾਸ਼ੀ ਮੁਹਿੰਮ ਦੌਰਾਨ BSF ਦੇ ਜਵਾਨਾਂ ਨੂੰ ਸਰਹੱਦੀ ਕੰਡਿਆਲੀ ਤਾਰ ਤੇ ਅੰਤਰਰਾਸ਼ਟਰੀ ਸਰਹੱਦ ਦੇ ਵਿਚਾਲੇ ਇੱਕ ਡਰੋਨ ਤੇ ਹੈਰੋਇਨ ਨੂੰ ਬਰਾਮਦ ਕੀਤਾ। ਦੱਸਿਆ ਜਾ ਰਿਹਾ ਇਹ ਹੈਰੋਇਨ 4 ਕਿਲੋ ਦੇ ਕਰੀਬ ਸੀ। ਜ਼ਿਕਰਯੋਗ ਹੈ ਕਿ ਪਾਕਿਤਸਾਨ ਵਲੋਂ ਲਗਾਤਾਰ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋ ਕੇ ਨਸ਼ਾ ਤੇ ਨਾਜਾਇਜ਼ ਹਥਿਆਰ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਿਸ ਨੂੰ ਸਰਹੱਦ 'ਤੇ ਤਾਇਨਾਤ BSF ਜਵਾਨਾਂ ਵਲੋਂ ਨਾਕਾਮ ਕੀਤਾ ਜਾ ਰਿਹਾ ਹੈ।