ਵੱਡੀ ਕਾਰਵਾਈ : ਕੋਠੀ ‘ਚ ਚੱਲ ਰਿਹਾ ਸੀ ਇਹ ਕੰਮ ਸਿਹਤ ਵਿਭਾਗ ਨੇ ਮਾਰਿਆ ਛਾਪਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਕੋਠੀ 'ਚ ਚੱਲ ਰਹੇ ਭਰੂਣ ਲਿੰਗ ਨਿਰਧਾਰਨ ਸੈਂਟਰ 'ਚ ਸਿਹਤ ਵਿਭਾਗ ਤੇ ਪੁਲਿਸ ਨੇ ਛਾਪਾ ਮਾਰਿਆ ਹੈ। ਦੱਸਿਆ ਜਾ ਰਿਹਾ ਸਿਗਤ ਵਿਭਾਗ ਦੀ ਟੀਮ ਨੇ ਅਧਿਕਾਰੀਆਂ ਨਾਲ ਮਿਲ ਕੇ ਕੋਠੀ 'ਚ ਚੱਲ ਰਹੇ ਸੈਂਟਰ ਦਾ ਪਰਦਾਫਾਸ਼ ਕੀਤਾ ਹੈ । ਛਾਪੇਮਾਰੀ ਦੌਰਾਨ ਪੁਲਿਸ ਨੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ । ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਕੋਠੀ ਦੇ ਅੰਦਰ ਜਮੀਨਦੋਜ਼ ਕਮਰੇ 'ਚ ਕਾਫੀ ਸਮੇ ਤਲਾਸ਼ੀ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ RSP ਤੇ ਉਸ ਦੀ ਪਤਨੀ ਸਮੇਤ 1 ਹੋਰ ਵਿਅਕਤੀ ਨੂੰ 30 ਲੱਖ ਰੁਪਏ ਦੀ ਨਕਦੀ, ਗਰਭਪਾਤ ਦਵਾਈਆਂ ਸਮੇਤ ਕਾਬੂ ਕੀਤਾ ।ਦੋਸ਼ੀਆਂ ਦੀ ਪਛਾਣ RSP ਗੁਰਮੇਲ ਸਿੰਘ ਉਸ ਦੀ ਪਤਨੀ ਬਿੰਦਰ ਕੌਰ ਤੇ ਸਾਥੀ ਰਜਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।