ਵੈਨਕੂਵਰ (ਪਾਇਲ): ਸਾਬਕਾ ਓਲੰਪੀਅਨ ਰਿਆਨ ਵੈਡਿੰਗ ਵੱਲੋਂ ਚਲਾਏ ਜਾ ਰਹੇ ਇੱਕ ਵੱਡੇ ਅੰਤਰਰਾਸ਼ਟਰੀ ਡਰੱਗ ਤਸਕਰੀ ਨੈੱਟਵਰਕ ਵਿੱਚ ਕਈ ਇੰਡੋ-ਕੈਨੇਡੀਅਨ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਜਿਸ ਵਿੱਚ ਟਰੱਕ ਡਰਾਈਵਰ ਅਤੇ ਹੋਰ ਸਾਥੀ ਸ਼ਾਮਲ ਹਨ। ਅਮਰੀਕੀ ਅਤੇ ਕੈਨੇਡੀਅਨ ਅਦਾਲਤੀ ਦਸਤਾਵੇਜ਼ਾਂ ਨੇ ਇਸ ਹਿੰਸਕ, ਅੰਤਰਰਾਸ਼ਟਰੀ ਅਪਰਾਧਿਕ ਗਠਜੋੜ ਦੇ ਅੰਦਰੂਨੀ ਕਾਰਜਾਂ ਦਾ ਪਰਦਾਫਾਸ਼ ਕੀਤਾ ਹੈ।
ਇਸ ਗਠਜੋੜ ਦਾ ਮੁਖੀ 44 ਸਾਲਾ ਵੈਡਿੰਗ ਹੈ, ਜੋ ਕਿ ਕੈਨੇਡਾ ਦਾ ਸਭ ਤੋਂ ਵੱਡਾ ਕੋਕੀਨ ਦਰਾਮਦਕਾਰ ਮੰਨਿਆ ਜਾਂਦਾ ਹੈ ਅਤੇ ਵਰਤਮਾਨ ਵਿੱਚ FBI ਦੀ 10 ਸਭ ਤੋਂ ਵੱਧ ਲੋੜੀਂਦੇ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਇਸ ਦੇ ਮੈਕਸੀਕੋ ਵਿੱਚ ਲੁਕਿਆ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਵੈਡਿੰਗ ਦੇ ਨੈੱਟਵਰਕ ਨੇ ਮੈਕਸੀਕਨ ਡਰੱਗ ਕਾਰਟੇਲਾਂ ਦੇ ਸਹਿਯੋਗ ਨਾਲ ਕੋਲੰਬੀਆ ਤੋਂ ਮੈਕਸੀਕੋ ਤੱਕ ਸੈਂਕੜੇ ਕਿਲੋਗ੍ਰਾਮ ਕੋਕੀਨ ਦੀ ਤਸਕਰੀ ਕੀਤੀ। ਇਨ੍ਹਾਂ ਖੇਪਾਂ ਨੂੰ ਅਮਰੀਕਾ, ਕੈਨੇਡਾ ਤੱਕ ਅੱਗੇ ਲਿਜਾਣ ਲਈ ਟਰੱਕ ਡਰਾਈਵਰਾਂ 'ਤੇ ਦੀ ਵਰਤੋਂ ਕੀਤੀ।
ਦੱਸ ਦਇਏ ਕਿ ਪਿਛਲੇ ਹਫ਼ਤੇ ਕੈਨੇਡੀਅਨ ਅਧਿਕਾਰੀਆਂ ਨੇ ਇਸ ਕੇਸ ਨਾਲ ਜੁੜੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿੱਚ ਕਥਿਤ ਮਨੀ ਲਾਂਡਰਿੰਗ ਕਰਨ ਵਾਲੇ ਵੈਡਿੰਗ ਦਾ ਵਕੀਲ ਦੀਪਕ ਪਾਰਾਦਕਰ ਅਤੇ ਗੁਰਸੇਵਕ ਸਿੰਘ ਬਾਲ ਸ਼ਾਮਲ ਹਨ, ਜਿਸ 'ਤੇ ਇੱਕ ਐੱਫ.ਬੀ.ਆਈ. ਗਵਾਹ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ।
ਅਦਾਲਤੀ ਦਸਤਾਵੇਜ਼ਾਂ ਤੋਂ ਵੈਡਿੰਗ ਦੇ ਟਰਾਂਸਪੋਰਟੇਸ਼ਨ ਨੈੱਟਵਰਕ ਦੇ ਡੂੰਗੇ ਕੰਮਕਾਜ਼ ਦਾ ਵੀ ਪਤਾ ਲੱਗਦਾ ਹੈ। ਰੋਵਲ ਅਤੇ ਵਿਰਕ ਸਹੀ ਦਸਤਾਵੇਜ਼ਾਂ ਵਾਲੀਆਂ ਕਾਨੂੰਨੀ ਵਸਤੂਆਂ ਦੀ ਢੋਆ-ਢੁਆਈ ਕਰਕੇ ਨਸ਼ਿਆਂ ਨੂੰ ਲੁਕਾਉਂਦੇ ਸਨ, ਪਰ ਸਰਹੱਦ 'ਤੇ ਦੂਜੀ ਜਾਂਚ ਦੌਰਾਨ ਫੜੇ ਗਏ ਸਨ। ਇੱਕ ਐਕਸ-ਰੇ ਸਕੈਨ ਅਤੇ ਸੁੰਘਣ ਵਾਲੇ ਕੁੱਤੇ ਨੇ ਇੱਕ ਲੁਕਵੇਂ ਕੰਪਾਰਟਮੈਂਟ ਦਾ ਪਤਾ ਲਗਾਇਆ।
ਜਾਂਚ ਵਿੱਚ ਤਸਕਰੀ ਦੀ ਕਾਰਵਾਈ ਦੇ ਅੰਦਰੂਨੀ ਝਗੜਿਆਂ ਦਾ ਵੀ ਖੁਲਾਸਾ ਹੋਇਆ ਹੈ। ਮਈ 2024 ਵਿੱਚ ਕੋਕੀਨ ਦੀ ਘਟਾਈ ਗਈ ਖੇਪ ਲਈ ਭੁਗਤਾਨ ਨੂੰ ਲੈ ਕੇ ਮਤਭੇਦਾਂ ਕਾਰਨ ਇੱਕ ਖੇਪ ਰੱਦ ਕਰ ਦਿੱਤੀ ਗਈ ਸੀ।
ਇਕਬਾਲ ਸਿੰਘ ਅਤੇ ਉਸਦਾ ਚਾਚਾ ਹਰਦੀਪ ਰਾਟੇ, ਜਿਨ੍ਹਾਂ 'ਤੇ ਵੈਡਿੰਗ ਲਈ ਕੈਨੇਡਾ ਵਿੱਚ ਕੋਕੀਨ ਦੀਆਂ ਖੇਪਾਂ ਦਾ ਤਾਲਮੇਲ ਕਰਨ ਦਾ ਦੋਸ਼ ਹੈ, ਅਮਰੀਕਾ ਵਿੱਚ ਹਵਾਲਗੀ ਦਾ ਸਾਹਮਣਾ ਕਰਦੇ ਹੋਏ ਓਂਟਾਰੀਓ ਵਿੱਚ ਹਿਰਾਸਤ ਵਿੱਚ ਹਨ।



