ਬੁੜੈਲ ਜੇਲ੍ਹ ਤੋਂ ਮਿਲੇ ਬੰਬ ਮਾਮਲੇ ‘ਚ ਖੁਲਾਸਾ, ਅੱਤਵਾਦੀ JS Multani ਦਾ ਹੱਥ

by jaskamal

ਨਿਊਜ਼ ਡੈਸਕ : ਚੰਡੀਗੜ੍ਹ ਦੀ ਬੁੜੈਲ ਜੇਲ੍ਹ ਕੋਲੋਂ ਮਿਲੇ ਜ਼ਿੰਦਾ ਬੰਬ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਬੰਬ ਮਾਮਲੇ 'ਚ ਅੱਤਵਾਦੀ ਜੇਐੱਸ ਮੁਲਤਾਨੀ ਨਾਲ ਤਾਰ ਜੁੜੇ ਹੋਏ ਹਨ। ਜੇਐੱਸ ਮੁਲਤਾਨੀ ਦੀ ਪਹਿਲਾ ਵੀ ਅੱਤਵਾਦੀ ਗਤੀਵਿਧੀਆ 'ਚ ਭਾਲ ਹੈ। ਸੈਕਟਰ 45 ਸਥਿਤ ਮਾਡਰਨ ਬੁੜੈਲ ਜੇਲ੍ਹ ਦੀ ਬਾਹਰਲੀ ਕੰਧ ਨੇੜੇ ਮਿਲੇ ਬੰਬ ਨੂੰ ਨੈਸ਼ਨਲ ਸਕਿਉਰਿਟੀ ਗਰੁੱਪ (ਐੱਨਐੱਸਜੀ) ਦੀ ਨਿਗਰਾਨੀ ਹੇਠ ਨਸ਼ਟ ਕਰ ਦਿੱਤਾ ਗਿਆ। 23 ਅਪ੍ਰੈਲ ਸ਼ਨੀਵਾਰ ਰਾਤ ਚੈਕਿੰਗ ਦੌਰਾਨ ਪੁਲੀਸ ਨੂੰ ਬੁੜੈਲ ਜੇਲ੍ਹ ਦੀ ਪਿਛਲੀ ਕੰਧ ਨਾਲ ਇੱਕ ਟਿਫਿਨ ਬੰਬ ਮਿਲਿਆ ਸੀ। ਐੱਨਐੱਸਜੀ ਦੀ ਟੀਮ ਨੇ ਲਗਪਗ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਇਸ ਬੰਬ ਨੂੰ ਡਿਫਿਊਜ ਕਰ ਦਿੱਤਾ।

ਇਸ ਦੌਰਾਨ ਚੰਡੀਗੜ੍ਹ ਪੁਲੀਸ ਦੇ ਅਪਰੇਸ਼ਨ ਸੈੱਲ ਦੀ ਟੀਮ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।  ਧਮਾਕਾਖੇਜ਼ ਸਮੱਗਰੀ ਸਬੰਧੀ ਜਾਂਚ ਕਰਨ ਲਈ ਪੁਲਿਸ ਦੇ ਸਨੀਫਰ ਡੌਗਸ ਵੀ ਇੱਥੇ ਲਿਆਂਦੇ ਗਏ ਸਨ। ਬੁੜੈਲ ਜੇਲ੍ਹ ਦੇ ਬਾਹਰ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ।