ਜਲੰਧਰ ਐਨਕਾਊਂਟਰ ਨੂੰ ਲੈ ਕੇ ਵੱਡੇ ਖੁਲਾਸੇ, ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਸੀ ਬਦਮਾਸ਼

by jaskamal

ਪੱਤਰ ਪ੍ਰੇਰਕ : ਜਲੰਧਰ 'ਚ ਹੋਏ ਐਨਕਾਊਂਟਰ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਆਸ਼ੀਸ਼ ਵਾਸੀ ਬੁੱਲੇਵਾਲ ਅਤੇ ਨਿਤਿਨ ਵਾਸੀ ਜਲੰਧਰ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਗੈਂਗਸਟਰ ਬਿੰਨੀ ਗੁੱਜਰ ਦੇ ਕਰੀਬੀ ਵੀ ਦੱਸੇ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਦੋ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ, ਜਿਸ ਲਈ ਉਹ ਲਾਰੇਂਸ ਬਿਸ਼ਨੋਈ ਦੇ ਮੁੱਖ ਗੈਂਗਸਟਰ ਲੱਕੀ ਦੇ ਸੰਪਰਕ ਵਿੱਚ ਸਨ। ਲੱਕੀ ਅਮਰੀਕਾ ਬੈਠ ਤੇ ਗੈਂਗ ਚਲਾ ਰਿਹਾ ਸੀ। ਨਿਤਿਨ ਅਤੇ ਆਸ਼ੀਸ਼ ਖਿਲਾਫ ਕਰੀਬ 9 ਅਪਰਾਧਿਕ ਮਾਮਲੇ ਦਰਜ ਹਨ।

ਲੱਕੀ ਉਹੀ ਦੋਸ਼ੀ ਹੈ ਜਿਸ ਨੇ ਸਿੱਧੂ ਮੂਸੇ ਵਾਲੇ ਦੇ ਦੋ ਕਾਤਲਾਂ ਨੂੰ ਹੁਸ਼ਿਆਰਪੁਰ 'ਚ ਲੁਕਣ ਵਿੱਚ ਮਦਦ ਕੀਤੀ ਸੀ। ਮੁਲਜ਼ਮਾਂ ਕੋਲੋਂ ਦੋ ਪਿਸਤੌਲ ਬਰਾਮਦ ਹੋਏ ਹਨ ਜੋ ਕਿ ਟਾਰਗੇਟ ਕਿਲਿੰਗ ਵਿੱਚ ਵਰਤੇ ਜਾਣੇ ਸਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਫੜਨ ਲਈ ਤੜਕੇ ਹੀ ਜਾਲ ਵਿਛਾ ਦਿੱਤਾ ਸੀ ਅਤੇ ਰਾਤ 9.30 ਵਜੇ ਜਦੋਂ ਮੁਲਜ਼ਮਾਂ ਨੇ ਪੁਲੀਸ ਨੂੰ ਦੇਖਿਆ ਤਾਂ ਉਨ੍ਹਾਂ ਨੇ ਆਈ-20 ਕਾਰ ਦੇ ਅੰਦਰੋਂ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ 9 ਗੋਲੀਆਂ ਚਲਾਈਆਂ ਗਈਆਂ ਪਰ ਜਲਦ ਹੀ ਹੋਰ ਸੱਚਾਈ ਸਾਹਮਣੇ ਆ ਸਕਦੀ ਹੈ।