40 ਲੱਖ ਰੁਪਏ ਦੀ ਲੁੱਟ ਮਾਮਲੇ ‘ਚ ਹੋਏ ਵੱਡੇ ਖ਼ੁਲਾਸੇ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦੀਨੀ ਫਤਿਹਗੜ੍ਹ ਸਾਹਿਬ ਵਿਖੇ ਪੈਟਰੋਲ ਪੰਪ ਕੋਲ ਲੁਟੇਰਿਆਂ ਵਲੋਂ 40 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ 'ਚ ਜ਼ਿਲ੍ਹਾ ਪੁਲਿਸ ਮੁੱਖੀ ਰਵਜੋਤ ਸਿੰਘ ਵਲੋਂ ਦੱਸਿਆ ਕਿ ਪੰਜਾਬ ਦੇ DGP ਗੌਰਵ ਯਾਦਵ ਨੇ ਆਦੇਸ਼ ਅਨੁਸਾਰ 29 ਮਈ ਨੂੰ ਪੈਟਰੋਲ ਪੰਪ ਕੋਲ ਹਥਿਆਰਾਂ ਦੀ ਨੋਕ 'ਤੇ ਹੋਈ 40 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਮਹਿਜ਼ 48 ਘੰਟਿਆਂ 'ਚ ਟਰੇਸ ਕਰਕੇ ਸੁਲਝਾ ਲਿਆ ਗਿਆ । ਜਿਸ ਨੂੰ ਟਰੇਸ ਕਰਨ ਲਈ ਉਨ੍ਹਾਂ ਵਲੋਂ 2 ਟੀਮਾਂ ਦਾ ਗਠਨ ਕੀਤਾ ਗਿਆ।

ਜਿਨ੍ਹਾਂ ਦੀ ਅਗਵਾਈ SP ਰਕੇਸ਼ ਕੁਮਾਰ ਤੇ ਸਬ ਡਵੀਜ਼ਨ ਫਤਿਹਗੜ੍ਹ ਸਾਹਿਵ ਦੇ DSP ਸੁਖਵੀਰ ਸਿੰਘ ਵਲੋਂ ਕੀਤੀ ਗਈ। ਪੁਲਿਸ ਵਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਵੱਡੀ ਕਾਰਵਾਈ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਟੀਮਾਂ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਟੀਮਾਂ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਦੋਸ਼ੀ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ । ਪੁੱਛਗਿੱਛ ਦੌਰਾਨ ਦੋਵੇ ਵਲੋਂ ਕੀਤੇ ਖੁਲਾਸੇ ਤੋਂ ਬਾਅਦ ਪੈਟਰੋਲ ਪੰਪ ਦੇ ਸਾਬਕਾ ਮੈਨੇਜਰ ਵਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਘਰੋਂ ਪੁਲਿਸ ਨੇ 40 ਲੱਖ ਰੁਪਏ ਬਰਾਮਦ ਕਰ ਲਏ ।