ਟ੍ਰਿਪਲ ਮਰਡਰ ਮਾਮਲੇ ‘ਚ ਹੋਏ ਵੱਡੇ ਖ਼ੁਲਾਸੇ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ 'ਚ ਪਿਛਲੇ ਦਿਨੀਂ ਟ੍ਰਿਪਲ ਮਰਡਰ ਦੇ ਦੋਸ਼ੀ ਨੂੰ ਪੁਲਿਸ ਨੇ ਕਪੂਰਥਲਾ ਜੇਲ੍ਹ ਤੋਂ ਪੁੱਛਗਿੱਛ ਲਈ ਲੁਧਿਆਣਾ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਸੀ। ਦੋਸ਼ੀ ਨੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਕੀਤੇ ਹਨ। ਦੋਸ਼ੀ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੋਲ ਬੈਠ ਕੇ 1 ਘੰਟਾ ਪਾਰਟੀ ਕੀਤੀ ।ਦੋਸ਼ੀ ਪ੍ਰੇਮ ਚੰਦ ਨੇ ਕਿਹਾ ਉਨ੍ਹਾਂ ਨੇ ਕਤਲ ਕਰਨ ਤੋਂ ਬਾਅਦ ਪਰਿਵਾਰ ਵਲੋਂ ਕੱਪਾਂ ਵਿੱਚ ਛੱਡੀ ਚਾਹ ਨੂੰ ਭਾਂਡੇ ਵਿੱਚ ਪਾਇਆ ਤੇ ਫਿਰ ਉਸ ਨੂੰ ਗਰਮ ਕਰਕੇ ਪੀ ਲਿਆ। ਇਸ ਤੋਂ ਬਾਅਦ ਘਰ 'ਚ ਸਾਮਾਨ ਚੋਰੀ ਕੀਤਾ ਤੇ ਮੌਕੇ ਤੋਂ ਫਰਾਰ ਹੋ ਗਿਆ।

ਪੁਲਿਸ ਕਮਿਸ਼ਨਰ ਮਨਦੀਪ ਨੇ ਦੱਸਿਆ ਕਿ ਕਾਤਲ ਪ੍ਰੇਮ ਚੰਦ ਨਸ਼ੇ ਦੀ ਹਾਲਤ ਵਿੱਚ ਖਾਲੀ ਕੋਠੀ ਸਮਝ ਕੇ ਅੰਦਰ ਦਾਖ਼ਲ ਹੋ ਗਿਆ। ਗੇਟ ਦੀ ਆਵਾਜ਼ ਸੁਣਕੇ ਜਦੋ ASI ਕੁਲਦੀਪ ਸਿੰਘ ਨੇ ਬਾਹਰ ਆ ਕੇ ਦੇਖਿਆ ਤਾਂ ਦੋਸ਼ੀ ਪੌੜੀਆਂ ਦੇ ਹੇਠਾਂ ਲੁੱਕ ਗਿਆ। ਕੁਲਦੀਪ ਸਿੰਘ ਜਦੋ ਆਪਣੇ ਕਮਰੇ ਵਿੱਚ ਜਾਣ ਲੱਗਾ ਤਾਂ ਕਾਤਲ ਨੇ ਉਸ ਦੇ ਸਿਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕਾਤਲ ਨੇ ਕੁਲਦੀਪ ਸਿੰਘ ਦੇ ਪੁੱਤ ਗੁਰਵਿੰਦਰ ਤੇ ਪਰਮਜੀਤ ਕੌਰ 'ਤੇ ਵੀ ਹਮਲਾ ਕੀਤਾ। ਦੋਸ਼ੀ ਨੇ ਸਭ ਦਾ ਕਤਲ ਕਰਨ ਤੋਂ ਬਾਅਦ ਘਰ ਵਿੱਚ ਪਿਆ ਸਾਰਾ ਸਾਮਾਨ ਚੁੱਕਿਆ 'ਤੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।