ਦਿੱਲੀ ਸਾਕਸ਼ੀ ਕਤਲ ਕਾਂਡ ਨੂੰ ਲੈ ਹੋਏ ਵੱਡੇ ਖ਼ੁਲਾਸੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ 'ਚ ਬੀਤੀ ਦਿਨੀਂ ਸ਼ਾਹਬਾਦ ਵਿਖੇ ਦੇਰ ਰਾਤ ਨੂੰ ਹੋਏ ਸਾਕਸ਼ੀ ਕਤਲ ਕਾਂਡ ਨੂੰ ਲੈ ਕੇ ਕਈ ਵੱਡੇ ਖੁਲਾਸੇ ਹੋਏ ਹਨ, ਉੱਥੇ ਹੀ ਸਾਕਸ਼ੀ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਹ ਸਾਹਿਲ ਨੂੰ ਨਹੀਂ ਜਾਣਦੇ ਪਰ ਬੇਟੀ ਤੇ ਸਾਹਿਬ ਦੀ ਦੋਸਤੀ ਨੂੰ ਜਾਣਦੇ ਹਨ। ਉਹ ਗੱਲ ਹੁਣ ਗਲਤ ਸਾਬਤ ਹੋ ਰਹੀ ਹੈ। ਸਾਕਸ਼ੀ ਨੇ ਪਿਤਾ ਨੇ ਸ਼ਿਕਾਇਤ 'ਚ ਕਿਹਾ ਕਿ ਉਹ ਸਾਕਸ਼ੀ ਤੇ ਉਸ ਦੇ ਦੋਸਤ ਸਾਹਿਲ ਦੀ ਦੋਸਤੀ ਬਾਰੇ ਜਾਣਦੇ ਸਨ। ਉਨ੍ਹਾਂ ਨੇ ਸਾਕਸ਼ੀ ਨੂੰ ਕਈ ਵਾਰ ਕਿਹਾ ਵੀ ਕਿ ਉਹ ਹਾਲੇ ਛੋਟੀ ਹੈ..... ਆਪਣੀ ਪੜ੍ਹਾਈ ਵੱਲ ਧਿਆਨ ਦੇ…. ਇਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਰਹੇ । ਮ੍ਰਿਤਕ ਸਾਕਸ਼ੀ ਦੇ ਪਿਤਾ ਨੇ ਕਿਹਾ ਜਦੋ ਉਹ ਅਸੀਂ ਸਾਕਸ਼ੀ ਨੂੰ ਸਾਹਿਲ ਬਾਰੇ ਸਮਝਦੇ ਸੀ ਤਾਂ ਉਹ ਸਾਡੇ ਕੋਲੋਂ ਨਾਰਾਜ਼ ਹੋ ਜਾਂਦੀ ਸੀ ਤੇ ਆਪਣੀ ਸਹੇਲੀ ਨੀਤੂ ਘਰ ਚੱਲੀ ਜਾਂਦੀ ਸੀ । ਦੱਸਣਯੋਗ ਹੈ ਕਿ ਬੀਤੀ ਦਿਨੀ ਦਿੱਲੀ ਵਿੱਚ 16 ਸਾਲ ਸਾਕਸ਼ੀ ਦਾ ਸਾਹਿਲ ਨਾਮ ਦੇ ਨੌਜਵਾਨ ਵਲੋਂ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।