ਬਰੈਂਪਟਨ (Nri Media) : ਕੈਨੇਡਾ ਦੇ ਬਰੈਂਪਟਨ ਵਿੱਚ ਦੋ ਵਾਹਨਾਂ ਦੀ ਆਪਸ ਵਿੱਚ ਟੱਕਰ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਲੋਕ ਜ਼ਖਮੀ ਹੋ ਗਏ। ਪੀਲ ਰੀਜਨਲ ਮੁਤਾਬਕ ਬਰੈਂਪਟਨ ਦੇ ਟੋਰਬ੍ਰਮ ਰੋਡ ਅਤੇ ਵਿੱਲੀਅਮਜ਼ ਪਾਰਕਵੇਅ ਖੇਤਰ ਵਿੱਚ ਰਾਤ ਲਗਭਗ ਸਾਢੇ 12 ਵਜੇ ਦੋ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ।
ਜਦੋਂ ਪੁਲਿਸ ਦੀ ਟੀਮ ਮੌਕੇ 'ਤੇ ਪੁੱਜੀ ਤਾਂ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਦੋਵਾਂ ਵਾਹਨਾਂ ਵਿੱਚ ਫਸੇ ਚਾਰ ਹੋਰ ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟੋਰਬਰਮ ਰੋਡ ਦੀਆਂ ਨੌਰਥਬੋਂਡ ਲੇਨਜ਼, ਸੈਂਟਰਲ ਪਾਰਕਵੇਅ ਦੀਆਂ ਸਾਊਥਬੋਂਡ ਲੇਨਜ਼ ਅਤੇ ਵਿੱਲੀਅਮਜ਼ ਪਾਰਵੇਕਅ ਦੀਆਂ ਈਸਟਬੋਂਡ ਲੇਨਜ਼ ਨੂੰ ਜਾਂਚ ਲਈ ਕੁਝ ਘੰਟੇ ਬੰਦ ਰੱਖਣ ਮਗਰੋਂ ਮੁੜ ਖੋਲ ਦਿੱਤਾ ਗਿਆ।



